ਕੋਲਕਾਤਾ, 19 ਨਵੰਬਰ (ਪੀ.ਟੀ.ਆਈ)-ਟੀ.ਐਮ.ਸੀ .ਸੰਸਦ ਮੈਂਬਰ ਮਹੂਆ ਮੋਇਤਰਾ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿਚ ਭਾਜਪਾ ਸਮਰਥਕਾਂ ਨੇ ਉਨ੍ਹਾਂ ਦੀ ਕਾਰ ‘ਤੇ ਪੱਥਰਾਂ, ਡੰਡਿਆਂ ਅਤੇ ਆਂਡਿਆਂ ਨਾਲ ਹਮਲਾ ਕੀਤਾ। ਇਸ ਘਟਨਾ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਨੇ ਸੂਬਾ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਸਰਕਾਰ ਸੰਸਦ ਮੈਂਬਰ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਨਾਕਾਮ ਰਹੀ ਹੈ।
’ਐਕਸ’ ‘ਤੇ ਕੀਤੀਆਂ ਗਈਆਂ ਪੋਸਟਾਂ ਦੀ ਇੱਕ ਲੜੀ ਵਿਚ, ਕ੍ਰਿਸ਼ਨਾ ਨਗਰ ਤੋਂ ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪੁਲਿਸ ਨੂੰ ਸੰਭਾਵਿਤ ਹਮਲੇ ਬਾਰੇ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਇਲਾਕੇ ਵਿਚ 80 ਤੋਂ 90 ਭਾਜਪਾ ਸਮਰਥਕ ਇਕੱਠੇ ਹੋਏ ਸਨ।
ਸੰਸਦ ਮੈਂਬਰ ਅਨੁਸਾਰ, ਇਹ ਘਟਨਾ ਕਾਲੀਗੰਜ ਦੇ ਗੋਬਰਾ ਪੰਚਾਇਤ ਖੇਤਰ ਵਿਚ ਵਾਪਰੀ, ਜਿੱਥੇ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ, ਕਾਲੇ ਝੰਡੇ ਦਿਖਾਏ ਅਤੇ ‘ਵਾਪਸ ਜਾ’ ਦੇ ਨਾਅਰੇ ਲਗਾਏ।ਉਨ੍ਹਾਂ ਦੋਸ਼ ਲਾਇਆ,‘ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।