19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਦਾਖ਼ਲਾ ਲੈਣ ਤੋਂ ਪਹਿਲਾਂ ਵਿੱਦਿਅਕ ਸੰਸਥਾਵਾਂ ਦੀ ਪ੍ਰਮਾਣਿਕਤਾ ਜਾਂਚ ਲਵੋ- ਯੂ.ਜੀ.ਸੀ.

ਨਵੀਂ ਦਿੱਲੀ, 19 ਨਵੰਬਰ (ਪੀ.ਟੀ.ਆਈ.)-ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਉੱਚ ਸਿੱਖਿਆ ਸੰਸਥਾਵਾਂ , ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਪੂਰੀ ਸਾਵਧਾਨੀ ਵਰਤਣ ਅਤੇ ਕਿਸੇ ਵੀ ਵਿਦਿਅਕ ਸੰਸਥਾ ਵਿਚ ਦਾਖਲਾ ਲੈਣ ਜਾਂ ਉਸ ਨਾਲ ਕੋਈ ਅਕਾਦਮਿਕ ਜਾਂ ...

ਅਜੀਤ ਡੈਸਕ 20-11-2026

ਨਵੀਂ ਦਿੱਲੀ, 19 ਨਵੰਬਰ (ਪੀ.ਟੀ.ਆਈ.)-ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਉੱਚ ਸਿੱਖਿਆ ਸੰਸਥਾਵਾਂ , ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਪੂਰੀ ਸਾਵਧਾਨੀ ਵਰਤਣ ਅਤੇ ਕਿਸੇ ਵੀ ਵਿਦਿਅਕ ਸੰਸਥਾ ਵਿਚ ਦਾਖਲਾ ਲੈਣ ਜਾਂ ਉਸ ਨਾਲ ਕੋਈ ਅਕਾਦਮਿਕ ਜਾਂ ਵਿੱਤੀ ਸਮਝੌਤਾ ਕਰਨ ਤੋਂ ਪਹਿਲਾਂ, ਉਸ ਸੰਸਥਾ ਦੀ ਪ੍ਰਮਾਣਿਕਤਾ ਅਤੇ ਕਾਨੂੰਨੀ ਦਰਜੇ ਦੀ ਜਾਂਚ ਕਰ ਲੈਣ।

.ਜੀ.ਸੀ. ਨੇ ਲੋਕਾਂ ਨੂੰ ਸਾਵਧਾਨ ਕੀਤਾ ਹੈ ਕਿ ਉਹ ਸਿਰਫ਼ ਇਸ਼ਤਿਹਾਰਾਂ ‘ਤੇ ਭਰੋਸਾ ਨਾ ਕਰਨ ਅਤੇ ਦਾਅਵਿਆਂ ਦੀ ਪੁਸ਼ਟੀ ਅਧਿਕਾਰਤ ਸਰੋਤਾਂ ਰਾਹੀਂ ਕਰਨ। ਇਹ ਵੀ ਜਾਂਚਿਆ ਜਾਣਾ ਚਾਹੀਦਾ ਹੈ ਕਿ ਕੀ ਸੰਸਥਾ ਕੋਲ ‘ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਐਕਟ, 1956’ ਅਤੇ ਹੋਰ ਲਾਗੂ ਕਾਨੂੰਨਾਂ ਦੇ ਤਹਿਤ ਸੰਬੰਧਿਤ ਪ੍ਰੋਗਰਾਮ ਪੇਸ਼ ਕਰਨ ਅਤੇ ਡਿਗਰੀ ਜਾਂ ਯੋਗਤਾ ਪ੍ਰਦਾਨ ਕਰਨ ਦਾ ਕਾਨੂੰਨੀ ਅਧਿਕਾਰ ਹੈ ਜਾਂ ਨਹੀਂ।

ਯੂ.ਜੀ.ਸੀ. ਨੇ ਕਿਹਾ ਕਿ ਲੋਕਾਂ ਨੂੰ ਸਾਵਧਾਨ ਕੀਤਾ ਜਾਂਦਾ ਹੈ ਕਿ ਉਹ ਸੰਸਥਾਵਾਂ ਦੁਆਰਾ ਮਾਨਤਾ-ਪ੍ਰਾਪਤੀ , ਮਨਜ਼ੂਰੀਆਂ ਜਾਂ ਡਿਗਰੀਆਂ ਪ੍ਰਦਾਨ ਕਰਨ ਦੇ ਅਧਿਕਾਰ ਬਾਰੇ ਕੀਤੇ ਗਏ ਦਾਅਵਿਆਂ, ਜਾਂ ਇਸ਼ਤਿਹਾਰਾਂ, ਵੈੱਬਸਾਈਟਾਂ, ਬਰੋਸ਼ਰਾਂ ਅਤੇ ਸੋਸ਼ਲ ਮੀਡੀਆ ਪੋਸਟਾਂ ‘ਤੇ ਹੀ ਅੰਨ੍ਹੇਵਾਹ ਭਰੋਸਾ ਨਾ ਕਰਨ।’

ਪਿਛਲੀ ਖ਼ਬਰ ਭਾਰਤੀ ਲੋਕਤੰਤਰ ਪਵਿੱਤਰ ਹੈ, ਚੋਣਾਂ ਦਾ ਬਾਈਕਾਟ ਕਰਨ ਨਾਲ ਇਹ ਤਬਾਹ ਹੋ ਜਾਵੇਗਾ- ਰਾਹੁਲ ਗਾਂਧੀ ਅਗਲੀ ਖ਼ਬਰ ਈ.ਪੀ.ਐਫ.ਓ. ਵਲੋਂ ਪੀ.ਐੱਫ. ਕਢਵਾਉਣ ਦੇ ਨਿਯਮਾਂ ਵਿਚ ਵੱਡੇ ਬਦਲਾਅ