22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਗਾਜ਼ੀਆਬਾਦ 'ਚ 9ਵੀਂ ਜਮਾਤ ਦੀ ਵਿਦਿਆਰਥਣ ਨਾਲ 4 ਨਾਬਾਲਗਾਂ ਵਲੋਂ ਜਬਰ ਜਨਾਹ

ਅਜੀਤ ਡੈਸਕ 17-07-2025
ਗਾਜ਼ੀਆਬਾਦ, 16 ਜੁਲਾਈ (ਪੀ. ਟੀ. ਆਈ.)-ਸਥਾਨਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਥੇ 9ਵੀਂ ਜਮਾਤ ਦੀ ਇਕ ਵਿਦਿਆਰਥਣ ਨਾਲ ਉਸ ਦੇ ਘਰ ਅੰਦਰ ਚਾਰ ਨਾਬਾਲਗ ਮੁੰਡਿਆਂ ਨੇ ਜਬਰ ਜਨਾਹ ਕੀਤਾ | ਇਨ੍ਹਾਂ 'ਚੋਂ ਤਿੰਨ ਲੜਕੇ ਪੀੜਤ ਵਿਦਿਆਰਥਣ ਦੇ ਸਕੂਲ ਦੇ ਹੀ ਹਨ, ਜਿਨ੍ਹਾਂ ਨੂੰ ਉਹ ਜਾਣਦੀ ਹੈ | ਸ਼ਹਿਰ ਦੀ ਇਕ ਹਾਊਸਿੰਗ ਸੁਸਾਇਟੀ 'ਚ ਐਤਵਾਰ ਸਵੇਰੇ ਜਦੋਂ ਇਹ ਘਟਨਾ ਹੋਈ ਤਾਂ ਉਸ ਸਮੇਂ ਲੜਕੀ ਘਰ 'ਚ ਇਕੱਲੀ ਹੀ ਸੀ | ਪੁਲਿਸ ਨੇ ਦੱਸਿਆ ਕਿ ਉਸ ਦੀ ਮਾਂ ਬਾਜ਼ਾਰ ਗਈ ਹੋਈ ਸੀ | ਇਕ ਅਧਿਕਾਰੀ ਨੇ ਦੱਸਿਆ ਕਿ ਨਾਬਾਲਗ ਲੜਕੀ ਇੰਸਟਾਗ੍ਰਾਮ 'ਤੇ ਇਕ ਲੜਕੇ ਦੇ ਸੰਪਰਕ 'ਚ ਸੀ ਜੋ ਉਸ ਨੂੰ ਮਿਲਣ ਲਈ ਮੈਸੇਜ਼ ਕਰ ਰਿਹਾ ਸੀ | ਐਤਵਾਰ ਸਵੇਰੇ ਉਕਤ ਲੜਕਾ ਘਰ ਪਹੁੰਚਿਆ | ਜਦੋਂ ਲੜਕੀ ਨੇ ਦਰਵਾਜਾ ਖੋਲਿ੍ਹਆ ਤਾਂ ਉਹ ਤਿੰਨ ਹੋਰਾਂ ਲੜਕਿਆਂ ਦੇ ਨਾਲ ਜ਼ਬਰੀ ਘਰ ਦੇ ਅੰਦਰ ਆ ਗਏ ਅਤੇ ਵਾਰੀ-ਵਾਰੀ ਉਸ ਲੜਕੀ ਨਾਲ ਜਬਰ ਜਨਾਹ ਕੀਤਾ | ਇਸ ਦੌਰਾਨ ਪੀੜਤ ਲੜਕੀ ਦੀ ਮਾਂ ਬਾਜ਼ਾਰ ਤੋਂ ਘਰ ਵਾਪਸ ਆਈ ਤਾਂ ਉਸ ਨੇ ਘਰ ਦਾ ਦਰਵਾਜ਼ਾ ਥੋੜ੍ਹਾ ਖੁੱਲ੍ਹਾ ਦੇਖਿਆ ਤਾਂ ਉਸ ਨੇ ਅੰਦਰ ਜਾ ਕੇ ਤੁਰੰਤ ਬੇਟੀ ਨੂੰ ਉਨ੍ਹਾਂ ਤੋਂ ਛੁਡਾ ਕੇ ਕਮਰੇ 'ਚੋਂ ਬਾਹਰ ਕੱਢਿਆ ਅਤੇ ਪੁਲਿਸ ਨੂੰ ਬੁਲਾਉਣ ਤੋਂ ਪਹਿਲਾਂ ਲੜਕਿਆਂ ਨੂੰ ਘਰ ਦੇ ਅੰਦਰ ਬੰਦ ਕਰ ਦਿੱਤਾ | ਜਦੋਂ ਪੁਲਿਸ ਉਕਤ ਫਲੈਟ ਪਹੁੰਚਣ ਹੀ ਵਾਲੀ ਸੀ ਤਾਂ ਕੁਝ ਸੁਸਾਇਟੀ ਦੇ ਅਹੁਦੇਦਾਰ ਘਰ ਪਹੁੰਚ ਗਏ ਤੇ ਮੁੰਡਿਆਂ ਨੂੰ ਛੱਡ ਦਿੱਤਾ | ਲੜਕੀ ਨੂੰ ਡਾਕਟਰੀ ਜਾਂਚ ਲਈ ਭੇਜਿਆ ਗਿਆ | ਲੜਕੀ ਦੇ ਬਿਆਨ ਅਜੇ ਦਰਜ ਨਹੀਂ ਕੀਤੇ ਗਏ ਅਤੇ ਦੋਸ਼ੀਆਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

ਪਿਛਲੀ ਖ਼ਬਰ ਬੰਗਾਲੀ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ ਭਾਜਪਾ-ਮਮਤਾ ਅਗਲੀ ਖ਼ਬਰ ਮੌਨਸੂਨ ਇਜਲਾਸ ਵਿਚ ਸਰਕਾਰ ਪੇਸ਼ ਕਰੇਗੀ 8 ਬਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।