22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਕੱਲ੍ਹ ਦੇ ਹਥਿਆਰਾਂ ਨਾਲ ਅੱਜ ਦੀ ਜੰਗ ਨਹੀਂ ਜਿੱਤੀ ਜਾ ਸਕਦੀ-ਅਨਿਲ ਚੌਹਾਨ

ਅਜੀਤ ਡੈਸਕ 17-07-2025

ਡਰੋਨ ਅਤੇ ਨਵੀਂ ਤਕਨਾਲੋਜੀ ਜੰਗ ਦੇ ਮੈਦਾਨ 'ਚ ਸਭ ਤੋਂ ਅਹਿਮ ਹਥਿਆਰ ਬਣੇ
ਨਵੀਂ ਦਿੱਲੀ, 16 ਜੁਲਾਈ (ਉਪਮਾ ਡਾਗਾ ਪਾਰਥ)-'ਅਸੀਂ ਕੱਲ੍ਹ (ਅਤੀਤ) ਦੇ ਹਥਿਆਰਾਂ ਨਾਲ ਅੱਜ ਦੀ ਲੜਾਈ ਨਹੀਂ ਜਿੱਤ ਸਕਦੇ | ਵਿਦੇਸ਼ਾਂ ਤੋਂ ਲਿਆਂਦੀ ਗਈ ਤਕਨਾਲੋਜੀ 'ਤੇ ਨਿਰਭਰਤਾ ਸਾਡੀਆਂ ਜੰਗੀ ਤਿਆਰੀਆਂ ਕਮਜ਼ੋਰ ਕਰਦੀ ਹੈ |' ਉਕਤ ਬਿਆਨ ਚੀਫ਼ ਆਫ ਡਿਫੈਂਸ ਸਟਾਫ (ਪੀ. ਡੀ. ਐਸ.) ਜਨਰਲ ਅਨਿਲ ਚੌਹਾਨ ਨੇ ਦਿੱਲੀ ਦੇ ਮਾਨੇਕਸ਼ਾਹ ਸੈਂਟਰ 'ਚ ਇਕ ਪ੍ਰੋਗਰਾਮ 'ਚ ਦਿੱਤਾ, ਜਿਥੇ ਉਨ੍ਹਾਂ ਅਨਮੈਨਡ ਏਰੀਅਲ ਵਹੀਕਲ (ਯੂ.ਏ.ਵੀ.) ਅਤੇ ਕਾਊਾਟਰ-ਅਨਮੈਨਡ ਏਰੀਅਲ ਸਿਸਟਮ (ਸੀ-ਯੂ.ਏ.ਐਸ.) ਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ | ਸੀ.ਡੀ.ਐਸ. ਨੇ ਕਿਹਾ ਕਿ ਡਰੋਨ ਅਤੇ ਨਵੀਂ ਤਕਨਾਲੋਜੀ ਹੁਣ ਜੰਗ ਦੇ ਮੈਦਾਨ 'ਚ ਸਭ ਤੋਂ ਅਹਿਮ ਹਥਿਆਰ ਬਣ ਚੁੱਕੇ ਹਨ | ਉਨ੍ਹਾਂ ਡਰੋਨ ਨੂੰ ਵਿਕਾਸਵਾਦੀ ਦੱਸਦਿਆਂ ਕਿਹਾ ਕਿ ਜੰਗ 'ਚ ਇਸ ਦਾ ਇਸਤੇਮਾਲ ਬਹੁਤ ਕ੍ਰਾਂਤੀਕਾਰੀ ਰਿਹਾ ਹੈ | ਜਿਵੇਂ-ਜਿਵੇਂ ਉਸ ਦੀ ਤਾਇਨਾਤੀ ਅਤੇ ਘੇਰਾ ਵਧਿਆ, ਫ਼ੌਜ ਨੇ ਕ੍ਰਾਂਤੀਕਾਰੀ ਤਰੀਕੇ ਨਾਲ ਡਰੋਨ ਦਾ ਇਸਤੇਮਾਲ ਕੀਤਾ | ਉਨ੍ਹਾਂ ਕਿਹਾ ਕਿ ਹਾਲੀਆ ਜੰਗਾਂ ਨੇ ਸਿਖਾਇਆ ਹੈ ਕਿ ਡਰੋਨ ਕਿਵੇਂ ਰਣਨੀਤਕ ਸੰਤੁਲਨ ਨੂੰ ਬਦਲ ਸਕਦੇ ਹਨ | ਡਰੋਨ ਅਤੇ ਕਾਊਾਟਰ ਡਰੋਨ ਸਿਸਟਮ 'ਚ ਆਤਮਨਿਭਰਤਾ ਰਣਨੀਤਕ ਤੌਰ 'ਤੇ ਭਾਰਤ ਲਈ ਜ਼ਰੂਰੀ ਹੈ |

ਪਿਛਲੀ ਖ਼ਬਰ 24 ਹਜ਼ਾਰ ਕਰੋੜ ਦੇ ਬਜਟ ਵਾਲੀ 'ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ' ਨੂੰ ਮਨਜ਼ੂਰੀ ਅਗਲੀ ਖ਼ਬਰ ਬਾਹਰਲੇ ਮੁਲਕਾਂ ਦੀ ਤਕਨੀਕ 'ਤੇ ਨਹੀਂ ਰਹਿ ਸਕਦੇ ਨਿਰਭਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।