23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸ਼ੁਭਾਂਸ਼ੂ ਨੇ ਭਾਰਤ ਨੂੰ ਆਪਣਾ ਪੁਲਾੜ ਸਟੇਸ਼ਨ ਬਣਾਉਣ ਦੇ ਇਕ ਕਦਮ ਹੋਰ ਨੇੜੇ ਪਹੁੰਚਾਇਆ

ਅਜੀਤ ਡੈਸਕ 17-07-2025

ਪ੍ਰਸਤਾਵ ਕੀਤਾ ਪਾਸ
ਨਵੀਂ ਦਿੱਲੀ, 16 ਜੁਲਾਈ (ਉਪਮਾ ਡਾਗਾ ਪਾਰਥ)-ਪੁਲਾੜ ਯਾਤਰੀ ਸ਼ੁਭਾਂਸੂ ਸ਼ੁਕਲਾ ਦੀ ਪੁਲਾੜ 'ਚੋਂ ਸਫਲ ਵਾਪਸੀ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ਨੇ ਉਨ੍ਹਾਂ ਦੀ ਪੁਲਾੜ ਯਾਤਰਾ ਦੀ ਸ਼ਲਾਘਾ ਕਰਦਿਆਂ ਇਕ ਪ੍ਰਸਤਾਵ ਪਾਸ ਕੀਤਾ | ਮੰਤਰੀ ਮੰਡਲ ਦੀ ਬੈਠਕ 'ਚ ਪਾਸ ਕੀਤੇ ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਨੇ ਭਾਰਤ ਨੂੰ ਆਪਣਾ ਪੁਲਾੜ ਸਟੇਸ਼ਨ ਬਣਾਉਣ ਦੇ ਇਕ ਕਦਮ ਹੋਰ ਨੇੜੇ ਪਹੁੰਚਾ ਦਿੱਤਾ | ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਕੇਂਦਰੀ ਮੰਤਰੀ ਮੰਡਲ ਨੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਵਾਪਸੀ 'ਤੇ ਇਕ ਪ੍ਰਸਤਾਵ ਪਾਸ ਕੀਤਾ ਹੈ | ਇਹ ਪੂਰੇ ਦੇਸ਼ ਦੇ ਲਈ ਮਾਣ ਅਤੇ ਖੁਸ਼ੀ ਦਾ ਮੌਕਾ ਹੈ | ਅੱਜ ਪੂਰੇ ਦੇਸ਼ ਦੇ ਨਾਲ ਮੰਤਰੀ ਮੰਡਲ ਵੀ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੂੰ ਧਰਤੀ 'ਤੇ ਉਨ੍ਹਾਂ ਦੀ ਸਫ਼ਲ ਵਾਪਸੀ 'ਤੇ ਵਧਾਈ ਦਿੰਦਾ ਹੈ | ਵੈਸ਼ਨਵ ਨੇ ਕਿਹਾ ਕਿ ਉਨ੍ਹਾਂ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ 18 ਦਿਨਾਂ ਦਾ ਇਤਿਹਾਸਕ ਮਿਸ਼ਨ ਪੂਰਾ ਕੀਤਾ ਹੈ | ਇਹ ਭਾਰਤ ਦੇ ਪੁਲਾੜ ਪ੍ਰੋਗਰਾਮ 'ਚ ਇਕ ਨਵਾਂ ਅਧਿਆਇ ਹੈ, ਜੋ ਸਾਡੇ ਭਵਿੱਖ ਦੀ ਸੁਨਹਿਰੀ ਝਲਕ ਪੇਸ਼ ਕਰਦਾ ਹੈ | ਮੰਤਰੀ ਮੰਡਲ ਨੇ ਇਸ ਇਤਿਹਾਸਕ ਉਪਲਬਧੀ ਲਈ ਇਸਰੋ ਦੇ ਸਾਇੰਸਦਾਨਾਂ ਅਤੇ ਇੰਜੀਨੀਅਰਿੰਗਾਂ ਦੀ ਟੀਮ ਨੂੰ ਵੀ ਵਧਾਈ ਦਿੱਤੀ | ਕੇਂਦਰੀ ਮੰਤਰੀ ਨੇ ਕਿਹਾ ਕਿ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਮਿਸ਼ਨ ਸਿਰਫ਼ ਇਕ ਵਿਅਕਤੀ ਦੀ ਸਫਲਤਾ ਨਹੀਂ, ਸਗੋਂ ਭਾਰਤ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦੀ ਇਕ ਮਿਸਾਲ ਹੈ | ਇਸ ਨਾਲ ਸਾਡੇ ਬੱਚਿਆਂ ਅਤੇ ਨੌਜਵਾਨਾਂ 'ਚ ਜਾਨਣ ਦੀ ਇੱਛਾ ਵਧੇਗੀ ਅਤੇ ਵਿਗਿਆਨਕ ਸੋਚ ਦਾ ਵਿਕਾਸ ਹੋਵੇਗਾ | ਸ਼ੁਕਲਾ ਵਲੋਂ ਪੁਲਾੜ ਵਿਚ ਕੀਤੇ ਕਈ ਤਜਰਬਿਆਂ ਦਾ ਵੀ ਦੇਸ਼ ਨੂੰ ਫਾਇਦਾ ਹੋਵੇਗਾ | ਮੰਤਰੀ ਮੰਡਲ ਨੇ ਇਸ ਮਿਸ਼ਨ ਨੂੰ ਵਿਕਸਿਤ ਭਾਰਤ ਦੇ ਸੰਕਲਪ ਨੂੰ ਨਵੀਂ ਊਰਜਾ ਦੇਣ ਅਤੇ ਪੁਲਾੜ ਖੇਤਰ ਵਿਚ ਸੁਧਾਰਾਂ ਨੂੰ ਨਵੀਂ ਗਤੀ ਦੇਣ ਦੀ ਦਿਸ਼ਾ ਵਿਚ ਚੁੱਕਿਆ ਕਦਮ ਕਰਾਰ ਦਿੱਤਾ |

ਪਿਛਲੀ ਖ਼ਬਰ ਬਾਹਰਲੇ ਮੁਲਕਾਂ ਦੀ ਤਕਨੀਕ 'ਤੇ ਨਹੀਂ ਰਹਿ ਸਕਦੇ ਨਿਰਭਰ ਅਗਲੀ ਖ਼ਬਰ ਅਮਰੀਕਾ 'ਚ ਭਾਰਤੀ-ਕੈਨੇਡੀਅਨ ਗੈਂਗਸਟਰ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।