23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਅਮਰੀਕਾ 'ਚ ਭਾਰਤੀ-ਕੈਨੇਡੀਅਨ ਗੈਂਗਸਟਰ ਗਿ੍ਫ਼ਤਾਰ

ਅਜੀਤ ਡੈਸਕ 17-07-2025
ਓਟਾਵਾ, 16 ਜੁਲਾਈ (ਪੀ. ਟੀ. ਆਈ.)-ਇਕ ਭਾਰਤੀ-ਕੈਨੇਡੀਅਨ ਗੈਂਗਸਟਰ ਨੂੰ ਅਮਰੀਕਾ 'ਚ ਬਦਨਾਮ 'ਆਇਰਿਸ਼ ਗੈਂਗ' ਨਾਲ ਮਿਲ ਕੇ ਅੰਤਰਰਾਸ਼ਟਰੀ ਡਰੱਗ ਤਸਕਰੀ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਗਿਆ ਹੈ | ਗੈਂਗਸਟਰ, ਜਿਸ ਦੀ ਪਛਾਣ ਓਪਿੰਦਰ ਸਿੰਘ ਸਿਆਨ ਵਜੋਂ ਹੋਈ ਹੈ, 'ਤੇ ਦੋਸ਼ ਹੈ ਕਿ ਉਸ ਨੇ 'ਆਇਰਿਸ਼ ਕਿਨਾਹਾਨ ਗੈਂਗ' ਨਾਲ ਮਿਲ ਕੇ ਅੰਤਰਰਾਸ਼ਟਰੀ ਪੱਧਰ 'ਤੇ ਮੈਥਾਮਫੇਟਾਮਾਈਨ ਅਤੇ ਫੈਂਟਾਨਿਲ ਦੀ ਤਸਕਰੀ ਕਰ ਰਿਹਾ ਸੀ | ਸਿਆਨ ਨੂੰ ਪਿਛਲੇ ਮਹੀਨੇ ਨੇਵਾਡਾ 'ਚ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (ਡੀ.ਈ.ਏ.) ਵਲੋਂ ਗਿ੍ਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਤੁਰਕੀ ਅਤੇ ਅਮਰੀਕੀ ਅਪਰਾਧਿਕ ਸੰਗਠਨਾਂ ਲਈ ਕੰਮ ਕਰਦਿਆਂ ਚੀਨ ਤੋਂ ਉਕਤ ਨਸ਼ੀਲੇ ਪਦਾਰਥ ਦਰਾਮਦ ਕਰਕੇ ਲਾਸ ਏਾਜਲਸ ਦੀ ਬੰਦਰਗਾਹ ਰਾਹੀਂ ਆਸਟ੍ਰੇਲੀਆ ਨੂੰ ਬਰਾਮਦ ਕਰਨ ਦੀ ਸਾਜ਼ਿਸ 'ਚ ਸ਼ਾਮਿਲ ਸੀ | ਬਿ੍ਟਿਸ਼ ਕੋਲੰਬੀਆ ਦੇ ਸਰੀ ਵਿਚ 'ਬ੍ਰਦਰਜ਼ ਕੀਪਰਜ਼' ਨਾਲ ਜੁੜੇ ਸਿਆਨ ਨੂੰ ਐਰੀਜ਼ੋਨਾ 'ਚ ਗਿ੍ਫ਼ਤਾਰ ਕੀਤਾ ਗਿਆ ਸੀ, ਜਦੋਂਕਿ ਹਲਫ਼ਨਾਮਾ ਕੈਲੀਫੋਰਨੀਆ 'ਚ ਦਾਇਰ ਕੀਤਾ ਗਿਆ ਸੀ | ਸਿਆਨ 2008 ਅਤੇ 2011 'ਚ ਸਰੀ 'ਚ ਹੋਈਆਂ ਦੋ ਗੋਲੀਬਾਰੀ ਦੀਆਂ ਘਟਨਾਵਾਂ 'ਚ ਬਚ ਨਿਕਲਿਆ ਸੀ | 'ਬ੍ਰਦਰਜ਼ ਕੀਪਰਸ' ਇਕ ਕੈਨੇਡੀਅਨ ਸੰਗਠਿਤ ਅਪਰਾਧ ਸਮੂਹ ਹੈ, ਜਿਸ ਦੇ ਹੋਰ ਅੰਤਰਰਾਸ਼ਟਰੀ ਗਰੋਹਾਂ ਨਾਲ ਸੰਬੰਧ ਹਨ |

ਪਿਛਲੀ ਖ਼ਬਰ ਸ਼ੁਭਾਂਸ਼ੂ ਨੇ ਭਾਰਤ ਨੂੰ ਆਪਣਾ ਪੁਲਾੜ ਸਟੇਸ਼ਨ ਬਣਾਉਣ ਦੇ ਇਕ ਕਦਮ ਹੋਰ ਨੇੜੇ ਪਹੁੰਚਾਇਆ ਅਗਲੀ ਖ਼ਬਰ ਕੈਨੇਡਾ 'ਚ ਮਾਨਸਾ ਦੇ ਵਿਦਿਆਰਥੀ ਦੀ ਦਰਿਆ 'ਚ ਡੁੱਬਣ ਕਾਰਨ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।