ਐਬਟਸਫੋਰਡ, 16 ਜੁਲਾਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕੈਮਲੂਪਸ ਨੇੜੇ ਪੰਜਾਬੀ ਵਿਦਿਆਰਥੀ ਜਤਿਨ ਗਰਗ ਦੀ ਦਰਿਆ 'ਚ ਡੁੱਬਣ ਕਾਰਨ ਮੌਤ ਹੋ ਗਈ | ਉਹ 27 ਵਰਿ੍ਹਆਂ ਦਾ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਜਤਿਨ ਗਰਗ ਕੈਮਲੂਪਸ ਨੇੜੇ ਥਾਮਪਸਨ ਦਰਿਆ ਦੇ ਕਿਨਾਰੇ ਬਣੇ ਓਵਰਲੈਂਡਰ ਪਾਰਕ 'ਚ ਆਪਣੇ ਸਾਥੀਆਂ ਨਾਲ ਵਾਲੀਬਾਲ ਖੇਡ ਰਿਹਾ ਸੀ ਤੇ ਬਾਲ ਦਰਿਆ ਕਿਨਾਰੇ ਪਾਣੀ ਵਿਚ ਡਿੱਗ ਗਈ ਤੇ ਬਾਲ ਲੈਣ ਵਾਸਤੇ ਜਤਿਨ ਤੇ ਉਸ ਦੇ ਕੁਝ ਦੋਸਤ ਪਾਣੀ 'ਚ ਚਲੇ ਗਏ ਕਿ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਉਹ ਦਰਿਆ ਵਿਚ ਰੁੜ੍ਹ ਗਿਆ | ਉਸ ਦੇ ਦੋਸਤਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਸਫਲ ਨਾ ਹੋ ਸਕੇ ਤੇ ਓਵਰਲੈਂਡਰ ਪਾਰਕ ਤੋਂ ਤਕਰੀਬਨ 4 ਕਿਲੋਮੀਟਰ ਦੂਰ ਮੈਕਅਰਥਰ ਆਈਲੈਂਡ ਪਾਰਕ ਨੇੜਿਓਾ ਦਰਿਆ 'ਚ ਜਤਿਨ ਦੀ ਲਾਸ਼ ਬਰਾਮਦ ਕੀਤੀ ਗਈ | ਮਾਨਸਾ ਦਾ ਜੰਮਪਲ ਜਤਿਨ ਗਰਗ ਕੈਮਲੂਪਸ ਦੀ ਥਾਮਪਸਨ ਰਿਵਰਜ਼ ਯੂਨੀਵਰਸਿਟੀ ਵਿਖੇ ਸਪਲਾਈ ਚੇਨ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਸੀ ਤੇ 11 ਮਹੀਨੇ ਪਹਿਲਾਂ ਹੀ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਆਇਆ ਸੀ | ਜਤਿਨ ਗਰਗ ਦੇ ਦੋਸਤਾਂ ਵਲੋਂ ਉਸ ਦੀ ਮਿ੍ਤਕ ਦੇਹ ਪੰਜਾਬ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ |