23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਝਾਰਖੰਡ 'ਚ ਮੁਕਾਬਲੇ ਦੌਰਾਨ 5 ਲੱਖ ਦਾ ਇਨਾਮੀ ਨਕਸਲੀ ਹਲਾਕ-ਜਵਾਨ ਸ਼ਹੀਦ

ਅਜੀਤ ਡੈਸਕ 17-07-2025
ਬੋਕਾਰੋ/ਰਾਂਚੀ, 16 ਜੁਲਾਈ (ਪੀ. ਟੀ. ਆਈ.)-ਸਥਾਨਕ ਪੁਲਿਸ ਨੇ ਦੱਸਿਆ ਕਿ ਝਾਰਖੰਡ ਦੇ ਬੋਕਾਰੋ ਜ਼ਿਲ੍ਹੇ 'ਚ ਅੱਜ ਸਵੇਰੇ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਇਕ ਨਕਸਲੀ ਮਾਰਿਆ ਗਿਆ, ਜਿਸ ਦੇ ਸਿਰ 'ਤੇ 5 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ | ਇਸ ਦੌਰਾਨ ਇਕ ਸੀ.ਆਰ.ਪੀ.ਐਫ. ਜਵਾਨ ਵੀ ਸ਼ਹੀਦ ਹੋ ਗਿਆ | ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਵੇਂ ਪਾਸਿਓਾ ਹੋ ਰਹੀ ਗੋਲੀਬਾਰੀ ਵਿਚ ਫਸਣ ਤੋਂ ਬਾਅਦ ਇਕ ਨਾਗਰਿਕ ਵੀ ਮਾਰਿਆ ਗਿਆ ਹੈ | ਪੁਲਿਸ ਨੇ ਪਹਿਲਾਂ ਉਸ ਦੀ ਪਛਾਣ ਇਕ ਨਕਸਲੀ ਵਜੋਂ ਕੀਤੀ ਸੀ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੋਮੀਆ ਥਾਣਾ ਖੇਤਰ ਦੇ ਬਿਰਹੋਰਡੇਰਾ ਜੰਗਲ ਵਿਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਅੱਜ ਸਵੇਰੇ 5.30 ਵਜੇ ਦੇ ਕਰੀਬ ਗੋਲੀਬਾਰੀ ਹੋਈ |

ਪਿਛਲੀ ਖ਼ਬਰ ਕੈਨੇਡਾ 'ਚ ਮਾਨਸਾ ਦੇ ਵਿਦਿਆਰਥੀ ਦੀ ਦਰਿਆ 'ਚ ਡੁੱਬਣ ਕਾਰਨ ਮੌਤ ਅਗਲੀ ਖ਼ਬਰ ਅਸੀਂ ਭਾਰਤ ਨਾਲ ਵਪਾਰ ਸਮਝੌਤੇ ਦੇ ਬਹੁਤ ਨੇੜੇ-ਟਰੰਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।