20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਖਾਲੀ ਬੋਤਲ ਨਾਲ ਮਦਦ....

ਖਾਲੀ ਬੋਤਲ ਨਾਲ ਮਦਦ....

ਅਜੀਤ ਡੈਸਕ 20-09-2026


ਮੇਰੇ ਸਕੂਲ 'ਚ ਹੋਈ ਇਕ ਨਿੱਕੀ ਜਿਹੀ ਘਟਨਾ ਸਾਂਝੀ ਕਰ ਰਿਹਾ ਜੋ ਦੁਨੀਆ ਦੇ, ਸਮਾਜ ਦੇ ਪਤਾ ਨੀ ਕਿੰਨੇ ਹੀ ਝਗੜਿਆਂ ਦਾ ਨਿਪਟਾਰਾ ਕਰਨ ਲਈ ਕਾਫੀ ਏ...ਹੋਇਆ ਕੀ...ਜੀ...ਇਕ ਬੱਚੀ ਦੀ ਨਕਸੀਰ ਛੁੱਟ ਗਈ..ਤੇ ਨੱਕ 'ਚੋਂ ਖੂਨ ਜ਼ਿਆਦਾ ਈ ਵਗ ਰਿਹਾ ਸੀ, ਜਿਸ ਨਾਲ ਬੱਚੀ ਦਾ ਹੱਥ-ਮੂੰਹ ਖੂਨ ਨਾਲ ਕਾਫੀ ਜ਼ਿਆਦਾ ਭਰ ਗਏ ਉਹਨੂੰ ਦੇਖ ਸਾਰੇ ਬੱਚੇ ਈ ਬਾਹਰ ਆ ਗਏ, ਬਥੇਰਾ ਕਿਹਾ ਸਾਰੇ ਬੱਚੇ ਆਪੋ-ਆਪਣੀਆਂ ਕਲਾਸਾਂ 'ਚ ਜਾਓ ਪਰ ਕਿਸੇ ਨੇ ਇਕ ਨਾ ਸੁਣੀ ਜਦੋਂ ਬੱਚੀ ਦੇ ਸਿਰ 'ਚ ਪਾਣੀ ਪਾਉਣਾ ਚਾਹਿਆ ਤਾਂ ਟੂਟੀ 'ਚ ਪਾਣੀ ਘੱਟ ਆ ਰਿਹਾ ਸੀ ...ਸ਼ਾਇਦ ਟੈਂਕੀ ਖਾਲੀ ਸੀ ਤਾਂ ਜਦੋਂ 'ਪਾਣੀ ਲਿਆਓ', ਪਾਣੀ ਲਿਆਓ ਹੋਣ ਲੱਗੀ ਤਾਂ ਬੱਚੇ ਆਪੋ ਆਪਣੀਆਂ 'ਪੀਣ ਵਾਲੇ' ਪਾਣੀ ਦੀਆਂ ਬੋਤਲਾਂ ਚੁੱਕ ਲਿਆਏ ਤੇ ਇਕ ਤੋਂ ਵੱਧ ਕੇ ਇਕ ਤੱਤਪਰ ਸੀ ਉਸ ਬੱਚੀ ਦੀ ਮਦਦ ਕਰਨ ਲਈ ਮੈਂ ਪਰਾਂ ਹੋ ਕੇ ਇਹ ਦਿ੍ਸ਼ ਦੇਖਣ ਲੱਗ ਪਿਆ.....ਸਭ ਤੋਂ ਵੱਧ ਦਿਲਚਸਪ ਗੱਲ ਉਦੋਂ ਹੋਈ ਜਦੋਂ ਇਕ ਨਿੱਕੇ ਜੇ ਦਾ ਹੱਥ ਉਹਦੇ ਸਿਰ ਤੱਕ ਨਹੀਂ ਪਹੁੰਚ ਰਿਹਾ ਸੀ ਉਹਨੇ ਆਪਣੀ ਬੋਤਲ ਮੈਨੂੰ ਫੜਾ ਦਿੱਤੀ ਤੇ ਜਦੋਂ ਉਹਦੀ ਬੋਤਲ ਖੋਲ੍ਹ ਕੇ ਉਸ ਕੁੜੀ ਦੇ ਸਿਰ 'ਚ ਪਾਣੀ ਪਾਉਣਾ ਚਾਹਿਆ ਤਾਂ ਉਹਦੀ ਬੋਤਲ... ਖਾਲੀ ਸੀ.... ਬੜਾ ਮਨ ਭਾਵੁਕ ਹੋਇਆ....ਪਿਆਰ ਆਇਆ ਸੱਚੀਂ ਉਹਦੀ ਮਾਸੂਮੀਅਤ ਤੇ ਉਹਦੇ ਭੋਲੇਪਣ 'ਤੇ... ਮੈਂ ਕਿਹਾ ਪ੍ਰਮਾਤਮਾ! ਇਹਦੇ ਕੋਲ ਕੁਛ ਵੀ ਨੀ ਉਹਦੀ ਮਦਦ ਲਈ ਪਰ ਫਿਰ ਵੀ ਇਹਦਾ ਮਦਦ ਕਰਨ ਲਈ ਜਜ਼ਬਾ...ਸਲੂਟ ਆ ਪੁੱਤ...ਕਿੱਥੇ ਅੱਜਕਲ੍ਹ ਦੇ ਲੋਕ ਸਭ ਕੁਝ ਹੋਣ ਦੇ ਬਾਵਜੂਦ ਦੂਜਿਆਂ ਦੀ ਸਹਾਇਤਾ ਕਰਨਾ ਤਾਂ ਦੂਰ ਅਗਲੇ ਤੋਂ ਸਭ ਕੁਛ ਖੋਹਣ ਤੱਕ ਜਾਂਦੇ ਆ...ਕੋਈ ਆਪਣੇ ਸਵਾਰਥ ਲਈ ਸਕੇ ਭਰਾ ਨੂੰ ਮਾਰੀ ਜਾਂਦਾ ਕੋਈ ਮਾਂ ਪਿਓ ਨੂੰ ਮਾਰੀ ਜਾਂਦਾ...ਕਾਸ਼ ਇਨ੍ਹਾਂ ਬੱਚਿਆਂ ਵਾਂਗ ਹੀ ਨਿਰਸਵਾਰਥ ਭਾਵਨਾ ਨਾਲ ਸਮਾਜ ਭਰ ਜਾਵੇ....ਸਭ ਝਗੜੇ ਖ਼ਤਮ ਹੋ ਜਾਣ |

-ਐੱਮ. ਏ. ਪੰਜਾਬੀ, ਬੀ.ਐੱਡ ,ਈ.ਟੀ.ਟੀ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਉੱਡਤ ਭਗਤ ਰਾਮ |
 ਮੋਬਾਈਲ : 98144-35053

ਪਿਛਲੀ ਖ਼ਬਰ ਭਲੇ ਵੇਲਿਆਂ ਦੀ ਗੱਲ ਅਗਲੀ ਖ਼ਬਰ ਗ਼ਜ਼ਲ/ਜ਼ਰੂਰੀ ਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।