15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਗ਼ਜ਼ਲ • ਯਸ਼ਪਾਲ ਮਿੱਤਵਾ •

ਗ਼ਜ਼ਲ • ਯਸ਼ਪਾਲ ਮਿੱਤਵਾ •

ਅਜੀਤ ਡੈਸਕ 15-11-2026

ਮੈਨੂੰ ਧੁੱਪ 'ਚ ਪਾਲਾ ਲਗਦਾ |

ਪੌਣ 'ਚ ਘਾਲਾ ਮਾਲਾ ਲਗਦਾ |

ਜਿਸ ਦੇ ਪਿੱਛੇ, ਮੈਨੂੰ ਛੱਡ ਤਾ,
ਅਦਭੁੱਤ ਕਿਸਮਤ ਵਾਲਾ ਲਗਦਾ |

ਮੇਰੀ ਨਜ਼ਰ ਹਟੀ ਜਦ ਉਸ ਤੋਂ,
ਸੱਚਮੁੱਚ ਅੱਖ ਵਿਚ ਜਾਲਾ ਲਗਦਾ |

ਅਠਾਰਾਂ ਘੰਟੇ ਘਰ ਨੲੀਂ ਵੜ੍ਹਦਾ,
ਜ਼ਿਆਦਾ, ਦਾਲ 'ਚ ਕਾਲਾ ਲਗਦਾ |

ਹੋ ਸਕਦਾ ਇਹ ਦਲਦਲ ਹੋਵੇ,
ਵੇਖਣ ਨੂੰ  ਜੋ ਨਾਲਾ ਲਗਦਾ |

ਚੌਕ 'ਚ ਨਿੰਬੂ, ਮਿਰਚਾਂ, ਝਾੜੂ,
ਸੁੱਟਿਆ, ਕਰਕੇ ਟਾਲਾ ਲਗਦਾ |

ਮੈਨੂੰ ਮਾਂ ਹੈ ਕੁੰਜੀ ਵਰਗੀ,
ਪਾਪਾ ਘਰ ਦਾ ਤਾਲਾ ਲਗਦਾ |

ਮੱਤ 'ਤੇ ਪਰਦਾ ਰਹਿਣ ਦੇ ਰੱਬਾ,
ਸੱਚ ਵੀ ਤੱਤਾ ਬਾਹਲਾ ਲਗਦਾ |

'ਮਿੱਤਵਾ' ਰਾਤੀਂ ਘੂਰ ਗਿਆ ਜੋ,
ਕੀ ਉਹ ਤੇਰਾ ਸਾਲਾ ਲਗਦਾ |

-ਮੋਬਾਈਲ : 98764-98603

ਪਿਛਲੀ ਖ਼ਬਰ 15-11-2026 ਅਗਲੀ ਖ਼ਬਰ ਪਾਲਤੂ ਜਾਨਵਰਾਂ ਨਾਲ ਜੁੜ ਰਿਹਾ ਲੋਕਾਂ ਦਾ ਪਿਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।