15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਵਿਲਕਦੀ ਰੂਹ

ਵਿਲਕਦੀ ਰੂਹ

ਅਜੀਤ ਡੈਸਕ 15-11-2026

ਨਿੰਮੋ ਸ਼ੇਰ ਸਿੰਘ ਦੀ ਇਕਲੌਤੀ ਧੀ ਸੀ | ਉਸ ਨੇ ਬਿਨਾਂ ਛਾਣਬੀਣ ਦੇ ਉਸ ਦਾ ਵਿਆਹ ਕਰ ਦਿੱਤਾ | ਉਹ ਆਪਣੇ ਪੇਕੇ ਪਿੰਡ ਫੇਰਾ ਪਾਉਣ ਆਈ | ਉਸ ਨੇ ਆਪਣੇ ਮਾਂ-ਬਾਪ ਨੂੰ  ਦੱਸਿਆ ਕਿ ਮੁੰਡਾ ਤਾਂ ਸ਼ਰਾਬੀ-ਨਸ਼ੇੜੀ ਹੈ |

ਸ਼ੇਰ ਸਿੰਘ ਨੇ ਦਿਲ 'ਤੇ ਹੱਥ ਰੱਖ ਕੇ ਕਿਹਾ, 'ਧੀਏ ਹੁਣ ਸਾਡੀ ਇੱਜ਼ਤ ਰੱਖੀਂ | ਧੀ ਵਿਚਾਰੀ ਚੁੱਪ-ਚਾਪ ਆਪਣੇ ਸਹੁਰੇ ਪਿੰਡ ਨੂੰ  ਤੁਰ ਪਈ | ਦੋ ਸਾਲ ਬਾਅਦ ਉਸ ਦੇ ਘਰ ਬੇਟੇ ਨੇ ਜਨਮ ਲਿਆ | ਸਾਰੇ ਰਿਸ਼ਤੇਦਾਰ ਖੁਸ਼ ਸਨ | ਸ਼ੇਰ ਸਿੰਘ ਦੀ ਧੀ ਨਿੰਮੋ ਨੂੰ  ਪੁੱਤ ਦੇ ਪੈਦਾ ਹੋਣ ਦੀ ਖੁਸ਼ੀ ਘੱਟ ਤੇ ਗਮੀ ਜ਼ਿਆਦਾ ਸੀ | ਕਲੇਸ਼ ਵਿਚ ਲੰਘੇ ਦਿਨਾਂ ਨੇ ਨਿੰਮੋ ਨੂੰ  ਕਾਨੇ ਵਰਗੀ ਕਰ ਦਿੱਤਾ | ਪੁੱਤ ਦਸ ਸਾਲ ਦਾ ਹੋ ਗਿਆ | ਨਿੰਮੋ ਦਾ ਪਤੀ ਦਿਨ-ਬ-ਦਿਨ ਨਸ਼ੇੜੀ ਹੋ ਰਿਹਾ ਸੀ | ਇਕ ਦਿਨ ਅਚਾਨਕ ਉਸ ਦੀ ਸਿਹਤ ਵਿਗੜ ਗਈ | ਉਸ ਨੂੰ  ਹਸਪਤਾਲ ਲੈ ਗਏ | ਉਸ ਦੀ ਮੌਤ ਹੋ ਗਈ | ਨਿੰਮੋ ਫੁੱਟ ਫੁੱਟ ਕੇ ਆਪਣੇ ਬਾਪ ਦੇ ਗਲ ਲੱਗ ਰੋਈ | ਥੋੜ੍ਹੇ ਦਿਨਾਂ ਬਾਅਦ ਸਹੁਰੇ ਪਰਿਵਾਰ ਨੇ ਤੰਗ ਕਰਨ ਸ਼ੁਰੂ ਕਰ ਦਿੱਤਾ | ਸਹੁਰੇ ਦੀਆਂ ਝਿੜਕਾਂ ਖਾ–ਖਾ ਕੇ ਦਿਨ ਕੱਟ ਰਹੀ ਸੀ | ਉਸ ਦੇ ਪੇਕੇ ਦੂਰ ਸਨ | ਨਿੰਮੋ ਨੇ ਆਪਣੇ ਪਿਤਾ ਨੂੰ  ਫੋਨ ਕੀਤਾ | ਉਹ ਆਪਣੇ ਪੇਕੇ ਪਿੰਡ ਆ ਗਈ | ਨਿੰਮੋ ਨੇ ਕਿਹਾ ਕਿ 'ਮੈਂ ਸਹੁਰੇ ਨਹੀਂ ਜਾਵਾਂਗੀ' | ਸ਼ੇਰ ਸਿੰਘ ਨੇ ਉਸ ਦੇ ਸਹੁਰੇ ਨੂੰ  ਫੋਨ ਕੀਤਾ ਕਿ ਨਿੰਮੋ ਨੂੰ  ਆ ਕੇ ਲੈ ਜਾਉ | ਸਹੁਰੇ ਨੇ ਕਿਹਾ ਸਾਡੇ ਪੋਤੇ ਨੂੰ  ਛੱਡ ਜਾਓ, ਅਸੀਂ ਕੁੜੀ ਨੂੰ  ਨਹੀਂ ਰੱਖਣਾ | ਨਿੰਮੋ ਨੇ ਇਹ ਗੱਲ ਸੁਣੀ ਤਾਂ ਉਹ ਬੇਹੋਸ਼ ਹੋ ਕੇ ਡਿੱਗ ਪਈ | ਸ਼ੇਰ ਸਿੰਘ ਦੀਆਂ ਅੱਖਾਂ ਵਿਚੋਂ ਇੰਜ ਅੱਥਰੂ ਵਗੇ ਜਿਵੇਂ ਬੱਦਲ ਫਟ ਗਿਆ ਹੋਵੇ | ਉਹ ਵਿਲਕਦੀ ਰੂਹ ਨੂੰ  ਵੇਖ –ਵੇਖ ਝੂਰ ਰਿਹਾ ਸੀ |

 

-ਮੋਬਾਈਲ : 81460-04540

ਪਿਛਲੀ ਖ਼ਬਰ ਪਾਲਤੂ ਜਾਨਵਰਾਂ ਨਾਲ ਜੁੜ ਰਿਹਾ ਲੋਕਾਂ ਦਾ ਪਿਆਰ ਅਗਲੀ ਖ਼ਬਰ ਤੇਲ ਨਿਕਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।