23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਭਾਰਤ ਨਿਊਜ਼ੀਲੈਂਡ ਪਹਿਲਾ ਟੈਸਟ ਡਰਾਅ

ਵੈਲਿੰਗਟਨ, 23 ਨਵੰਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਪਹਿਲਾ ਟੈਸਟ ਮੈਚ ਡਰਾਅ ਹੋ ਗਿਆ। ਮੈਚ ਦੇ 5ਵੇਂ ਤੇ ਆਖ਼ਰੀ...

ਅਜੀਤ ਡੈਸਕ 23-11-2026

ਵੈਲਿੰਗਟਨ, 23 ਨਵੰਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਪਹਿਲਾ ਟੈਸਟ ਮੈਚ ਡਰਾਅ  ਹੋ ਗਿਆ। ਵੈਲਿੰਗਟਨ ਵਿਖੇ ਖੇਡੇ ਜਾ ਰਹੇ ਇਸ ਮੈਚ ਦੇ 5ਵੇਂ ਤੇ ਆਖ਼ਰੀ ਦਿਨ ਨਿਊਜ਼ੀਲੈਂਡ ਦੀ ਟੀਮ ਨੇ ਦੂਸਰੀ ਪਾਰੀ ਵਿਚ 5 ਵਿਕਟਾਂ ਦੇ ਨੁਕਸਾਨ 'ਤੇ 239 ਦੌੜਾਂ ਬਣਾਈਆਂ। ਪਹਿਲੀ ਪਾਰੀ ਵਿਚ ਨਿਊਜ਼ੀਲੈਂਡ ਦੀ ਟੀਮ ਨੇ 368 ਦੌੜਾਂ ਬਣਾਈਆਂ ਸਨ। ਜਵਾਬ ਵਿਚ ਭਾਰਤ ਦੀ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 9 ਵਿਕਟਾਂ ਦੇ ਨੁਕਸਾਨ 'ਤੇ 720 ਦੌੜਾਂ ਬਣਾ ਕੇ ਪਾਰੀ ਸਮਾਪਤੀ ਦੀ ਘੋਸ਼ਣਾ ਕਰ ਦਿੱਤੀ ਸੀ।ਨਿਊਜ਼ੀਲੈਂਡ ਵਲੋਂ ਦੂਸਰੀ ਪਾਰੀ ਵਿਚ ਡੇਵੋਨ ਕੋਨਵੇ ਨੇ ਸਭ ਤੋਂ ਵੱਧ 65 ਦੌੜਾਂ ਬਣਾਈਆਂ ਜਦਕਿ ਡੈਰਿਲ ਮਸ਼ਿੇਲ ਨੇ 49 ਅਤੇ ਗਲੈਨ ਫਿਲਿਪਸ ਨੇ 26 ਦੌੜਾਂ ਬਣਾਈਆਂ ਜੋ ਕਿ ਅੰਤ ਤਕ ਆਊਟ ਨਹੀਂ ਹੋਏ।। ਲੜੀ ਦਾ ਦੂਸਰਾ ਤੇ ਆਖ਼ਰੀ ਟੈਸਟ 18 ਨਵੰਬਰ ਤੋਂ ਕ੍ਰਾਈਸਟਚਰਚ ਵਿਖੇ ਖੇਡਿਆ ਜਾਵੇਗਾ।

ਪਿਛਲੀ ਖ਼ਬਰ ਰਾਹੁਲ ਗਾਂਧੀ ਨਹੀਂ ਚਾਹੁੰਦੇ, ਸੰਸਦ ਚ ਮਰਦਾਂ ਦੇ ਬਰਾਬਰ ਹੋਵੇ ਔਰਤਾਂ ਦੀ ਗਿਣਤੀ - ਕੰਗਨਾ ਰਣੌਤ ਅਗਲੀ ਖ਼ਬਰ ਪੈਕ ਕੀਤੇ ਪੀਣ ਵਾਲੇ ਪਾਣੀ ਦੇ ਨਮੂਨੇ ਨੂੰ "ਅਸੁਰੱਖਿਅਤ" ਘੋਸ਼ਿਤ ਕਰਨ ਤੋਂ ਬਾਅਦ ਬਿਸਲੇਰੀ ਵਲੋਂ ਅਧਿਕਾਰਤ ਬਿਆਨ ਜਾਰੀ