01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਅਧੂਰਾ ਜਿਹਾ ਸੁਪਨਾ

ਅਧੂਰਾ ਜਿਹਾ ਸੁਪਨਾ

ਅਜੀਤ ਡੈਸਕ 01-11-2026

ਅੱਜ ਉੱਠਦੇ ਸਾਰ ਚਿਹਰੇ ਉਤੇ ਹਲਕਾ ਜਿਹਾ ਮਲਾਲ ਸੀ, ਜਿਵੇਂ ਨੀਂਦ ਵਿਚੋਂ ਉਠ ਕੇ ਕੁਝ ਗ਼ਲਤੀ ਜਿਹੀ ਕਰ ਲਈ ਹੋਵੇ, ਜਿਵੇਂ ਕੋਈ ਸੁਪਨਾ, ਸੁਪਨੇ ਵਿਚ ਹੀ ਪੂਰਾ ਹੋਣਾ ਰਹਿ ਗਿਆ ਹੋਵੇ | ਕੰਬਲ ਆਪਣੇ ਮੂੰਹ ਉੱਪਰ ਲੈ ਕੇ ਦੁਬਾਰਾ ਨੀਂਦ ਲੈਣ ਦੀ ਕੋਸ਼ਿਸ਼ ਕੀਤੀ, ਪਰ ਗੱਲ ਨਾ ਬਣ ਸਕੀ, ਜਿਵੇਂ ਕਿ ਸੁਪਨਾ ਸੁਪਨੇ ਵਿਚ ਅਧੂਰਾ ਹੋਵੇ | ਗੱਲ ਹਰ ਵਾਰ ਇਥੇ ਹੀ ਫਸੀ ਰਹਿੰਦੀ ਹੈ, ਇਹ ਸੁਪਨਾ ਮੈਨੂੰ ਹਕੀਕਤ ਵਾਂਗ ਲੱਗਦਾ ਹੈ, ਜਾਂ ਫ਼ਿਰ ਜਿਉਂ ਮੈਂ ਸੁਪਨੇ ਵਿਚੋਂ ਉੱਠਿਆ ਹੀ ਨਾ ਹੋਵਾਂ, ਕੀ ਪਤਾ ਹੁਣ ਵੀ ਮੈਂ ਸੁਪਨਾ ਦੇਖ ਰਿਹਾ ਹੋਵਾਂ, ਸੋਚ-ਸੋਚ ਕੇ ਸੋਚ ਵੀ ਖ਼ਤਮ ਹੋ ਜਾਂਦੀ ਹੈ | ਇਕ ਦਿਨ ਇਹ ਨਾ ਹੋਵੇ ਕਿ ਜ਼ਿੰਦਗੀ 'ਚ ਮਿਹਨਤ ਨਾਲ ਆਪਣੇ ਹੱਥਾਂ-ਪੈਰਾਂ ਨਾਲ ਕੀਤੀ ਕਮਾਈ ਆਪਣੇ ਸੁਪਨੇ ਮਾਰ ਕੇ ਬਣਾਇਆ ਸਭ ਕੁਝ ਇਕ ਦਿਨ ਨੀਂਦ ਵਿਚੋਂ ਉੱਠਣ ਨਾਲ ਹੀ ਖ਼ਤਮ ਨਾ ਹੋ ਜਾਵੇ | ਕੀ ਪਤਾ ਇਹ ਸੁਪਨਾ ਹੀ ਨਾ ਹੋਵੇ |

 

-ਪਿੰਡ ਅਬੁੱਲਖੁਰਾਣਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ |

ਪਿਛਲੀ ਖ਼ਬਰ ਸਮਝੋਂ ਬਾਹਰ ਅਗਲੀ ਖ਼ਬਰ 'ਹਫ਼ੀਜ਼' ਜਾਲੰਧਰੀ (19 ਜਨਵਰੀ 1900 ਤੋਂ 21 ਦਸੰਬਰ 1982)

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।