07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

ਅਜੀਤ ਡੈਸਕ 07-11-2026

 

ਸਵਾਲ : 871. ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਪੰਜਾਬੀਆਂ ਦੀ 'ਸਾਖਰਤਾ ਦਰ' ਕਿੰਨੀ ਸੀ?
872. 'ਬੋਹੜੂ ਪਰਸ਼ਾਦ' ਨਿਹੰਗ ਸਿੰਘ ਕਿਹੜੇ ਪਦਾਰਥ ਨੂੰ  ਕਹਿੰਦੇ ਨੇ?
873. 'ਆਯੁਰਵੈਦਿਕ' ਇਲਾਜ ਪ੍ਰਣਾਲੀ ਕੀ ਹੁੰਦੀ ਹੈ?
874. 'ਨਾਥਪਾ ਝਾਕੜੀ' ਬਿਜਲੀ ਘਰ ਕਿਹੜੇ ਦਰਿਆ ਉਤੇ ਕਿਸ ਸੂਬੇ ਵਿਚ ਹੈ?
875. 'ਕਸੌਲੀ' ਸੈਰਗਾਹ ਕਿਹੜੇ ਪਹਾੜ 'ਤੇ ਹੈ?
876. 'ਕਾਂਗੜਾ ਵਾਦੀ ਰੇਲ' ਕਿਥੋਂ ਕਿੱਥੇ ਤੱਕ ਚਲਦੀ ਹੈ?
877. ਪੰਜਾਬ ਦਾ 'ਬਾਸਮਤੀ ਖੇਤਰ' ਕਿੱਥੇ ਹੈ?
878. ਪੰਜਾਬ ਦੀ 'ਨਰਮਾ ਪੱਟੀ' ਵਾਲੇ ਕਿਹੜੇ ਇਲਾਕੇ ਹਨ?
879. 'ਦਿਆਰ' ਦੇ ਰੁੱਖ ਕਿੰਨੀ ਉਚਾਈ ਵਾਲੇ ਪਹਾੜਾਂ 'ਤੇ ਹੁੰਦੇ ਹਨ?
880. 'ਚੀਲ੍ਹ ਦੇ ਜੰਗਲ' ਕਿੰਨੀ ਉਚਾਈ ਤੋਂ ਪਹਾੜਾਂ 'ਚ ਉੱਗਣੇ ਸ਼ੁਰੂ ਹੁੰਦੇ ਹਨ?
ਜਵਾਬ : 871. 18 ਫ਼ੀਸਦੀ ਸੌ ਪਿੱਛੇ ਅਠਾਰਾਂ |
872. ਗੰਢੇ ਨੂੰ  |
873. ਜੜ੍ਹੀ ਬੂਟੀਆਂ ਦਾ ਭਾਰਤੀ ਇਲਾਜ |
874. ਦਰਿਆ ਸਤਲੁਜ-ਹਿਮਾਚਲ ਵਿਚ |
875. ਸ਼ਿਵਾਲਕ ਜ਼ਿਲ੍ਹਾ ਸੋਲਨ (ਸ਼ਿਮਲਾ ਹਿੱਲਜ਼) |
876. ਪਠਾਨਕੋਟ ਤੋਂ ਜੁਗਿੰਦਰ ਨਗਰ |
877. ਗੁਰਦਾਸਪੁਰ, ਮੁਕੇਰੀਆਂ, ਪਟਿਆਲਾ, ਅੰਮਿ੍ਤਸਰ |
878. ਮਾਨਸਾ, ਬਰਨਾਲਾ, ਬਠਿੰਡਾ, ਫਿਰੋਜ਼ਪੁਰ, ਮੁਕਤਸਰ, ਮੋਗਾ |
879. ਸਮੁੰਦਰ ਤੋਂ 4000 ਤੋਂ 6000 ਫੁੱਟ ਦੀ ਉਚਾਈ ਤੀਕ |
880. ਸਮੁੰਦਰ ਤੋਂ 2000 ਤੋਂ 4000 ਫੁੱਟ ਦੀ ਉਚਾਈ ਤੀਕ |
-ਮੋਬਾਈਲ : +1-647-403-1299

ਪਿਛਲੀ ਖ਼ਬਰ ਬਾਲ ਕਹਾਣੀ ਪਟਾਕੇ ਨਹੀਂ ਚਲਾਉਣੇ ਅਗਲੀ ਖ਼ਬਰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।