28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਮੈਂ ਪਾਣੀ ਹਾਂ • ਪਲਵਿੰਦਰ ਕੌਰ •

ਮੈਂ ਪਾਣੀ ਹਾਂ • ਪਲਵਿੰਦਰ ਕੌਰ •

ਅਜੀਤ ਡੈਸਕ 28-11-2026

ਚੋਟੀਆਂ 'ਚੋਂ ਜਦ ਆਉਂਦਾ ਹਾਂ ਮੈਂ,

ਸਭ ਦੀ ਪਿਆਸ ਬੁਝਾਉਂਦਾ ਹਾਂ ਮੈਂ,
ਨਦੀਆਂ, ਸਾਗਰ, ਝੀਲ ਬਣ ਜਾਂਦਾ,
ਕਦੇ ਬੰੂਦ-ਬੰੂਦ ਵਰਸਾਉਂਦਾ ਹਾਂ ਮੈਂ |

ਹਰਿਆਵਲ ਦਾ ਮਿੱਟੀ ਨੂੰ  ਜਾਮ ਪਿਲਾ ਕੇ,
ਸੁੱਕੀ ਧਰਤ ਨੂੰ  
ਹਸਾਉਂਦਾ ਹਾਂ ਮੈਂ,
ਹਰ ਪੱਤੇ 'ਚ 
ਮੇਰੀ ਰੂਹ ਹੈ ਵਸਦੀ,
ਕਿਸਾਨ ਦੇ ਖੇਤ ਮਹਿਕਾਉਂਦਾ ਹਾਂ ਮੈਂ |

ਜੀਵ ਸਾਰੇ ਮੁਹਤਾਜ ਨੇ ਜਲ ਦੇ,
ਮੈਥੋਂ ਬਿਨਾਂ ਲਾਚਾਰ ਜੇ ਲਗਦੇ,
ਸੰਭਾਲੋ ਮੈਨੂੰ ਨਾ ਵਿਅਰਥ ਗਵਾਓ,
ਹੱਥ ਜੋੜ ਵਾਸਤੇ ਪਾਉਂਦਾ ਹਾਂ ਮੈਂ |

ਮੇਰੇ ਨਾਲ ਹੀ ਹੈ ਜਗ ਸਾਰਾ,
ਆਦਿ-ਅੰਤ ਸਭ ਜਿਊਣ ਸਹਾਰਾ,
ਕਦੇ ਕਦੇ ਤਾਂ ਸ਼ਾਂਤ ਸਾਗਰ ਹਾਂ,
ਕਦੇ ਸੁਨਾਮੀ ਲਿਆਉਂਦਾ ਹਾਂ ਮੈਂ |

ਪਲਵਿੰਦਰੇ ਜੇ ਨਾ ਸਮਝੀ ਤੂੰ ਮੇਰੀ ਕੀਮਤ,
ਤਾਂ ਇਕ ਦਿਨ 
ਪੈਣਾ ਪਊ ਪਛਤਾਉਣਾ,
ਤਿ੍ਸ਼ਨਾ ਰੋ-ਰੋ ਹਾਹਾਕਰ ਕਰੇਗੀ,
ਮਨੁੱਖਤਾ ਨੂੰ  ਸੀਸ 
ਝੁਕਾਉਂਦਾ ਹਾਂ ਮੈਂ |
(ਹੈੱਡ ਟੀਚਰ)

ਸ. ਐਲੀ. ਸਕੂਲ ਨਿਊ ਯਾਦਵਿੰਦਰਾ ਕਾਲੋਨੀ, ਪਟਿਆਲਾ |
ਮੋਬਾਈਲ : 85560-01971

ਪਿਛਲੀ ਖ਼ਬਰ ਲਾਈਟਾਂ ਵਾਲੇ ਬੂਟ • ਪਰਮਜੀਤ ਸੰਧੂ • ਅਗਲੀ ਖ਼ਬਰ ਨਿੱਕੀ ਮਾਣੋ • ਅਮਨਦੀਪ ਕੌਰ •

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।