ਸਵਾਲ : 901. 'ਰੋਡਾ ਜਲਾਲੀ ਪ੍ਰੀਤ' ਕਹਾਣੀ ਕਿਹੜੇ ਇਲਾਕੇ ਦੀ ਹੈ?

902. 'ਬਿਸ਼ਨ ਪਦੇ' ਕਿਸ ਕਿਸਮ ਦੀ ਕਵਿਤਾ ਹੁੰਦੀ ਹੈ?
903. ਧਰੁਪਦ' ਕਿਹੜਾ ਗੀਤ ਹੁੰਦਾ ਹੈ?
904. 'ਅਨਲਹੱਕ' ਜਿਸ ਨੂੰ ਪੇਂਜਾ ਮਨਸੂਰ ਗਾਉਂਦਾ ਸੀ ਦੇ ਕੀ ਅਰਥ ਹਨ?
905. 'ਸੋਹਣੇ ਵੇ ਚੀਰੇ ਵਾਲਿਆ ਮੈਂ ਕਹਿਨੀ ਆਂ' ਸਤਰ ਵਿਚ ਚੀਰੇ ਦਾ ਕੀ ਅਰਥ ਹੈ?
906. 'ਰੂਹ ਕਲਬੂਤ ਨੂੰ ਛੱਡ ਚੱਲੀ' ਵਿਚ ਕਲਬੂਤ ਕਿਹੜੀ ਵਸਤ ਹੈ?
907. 'ਮਨਸੂਰ ਜੇਹੇ ਚੁੱਕ ਸੂਲੀ ਦਿੱਤੇ, ਜਿਹੜੇ ਵਾਕਫ਼ ਕੁਲ ਅਸਗਹਾਂ ਹੂ', ਵਿਚ ਸੂਲੀ ਦਾ ਅਰਥ ਦੱਸੋ?
908. 'ਅਲ-ਅਕਸਾ ਜਾਂ ਬੈਤੁਲ ਮੁਕੱਦਸ' ਕਿਸ ਮਜ਼੍ਹਬੀ ਅਸਥਾਨ ਦਾ ਨਾਂਅ ਹੈ?
909. 'ਮਸੌਦਾ' ਕੀ ਹੁੰਦਾ ਹੈ?
910. 'ਖਸਰਾ' ਪਟਵਾਰੀ ਕਿਸ ਨੂੰ ਕਹਿੰਦੇ ਨੇ?
ਜਵਾਬ : 901. ਮੁਲਤਾਨ ਦੇ ਪਿੰਡ ਤਲਾਹ ਦੀ |
902. ਖ਼ੁਸ਼ੀ ਦੇ ਗੀਤ |
903. ਰਾਗ ਦਾ ਸ਼ੁਰੂਵਾਲਾ ਗੀਤ |
904. ਮੈਂ ਰੱਬ ਹਾਂ |
905. ਰੰਗ ਬਰੰਗੀ ਪੱਗ |
906. ਸਰੀਰ ਜਿਸਮ |
907. ਲੱਕੜ ਦੇ ਢਾਂਚੇ ਉਤੇ ਗਲ ਵਿਚ ਰੱਸਾ ਪਾ ਕੇ ਫਾਂਸੀ |
908. ਯਹੂਦੀ, ਇਸਾਈ ਤੇ ਇਸਲਾਮ ਦਾ ਯੇਰੂਸ਼ਲਮ-ਇਜ਼ਰਾਈਲ ਵਿਚ) |
909. ਖਰੜਾ |
910. ਪਿੰਡ ਦੇ ਖੇਤਾਂ ਦੀ ਸੂਚੀ ਨੂੰ |
-ਮੋਬਾਈਲ : +1-647-403-1299