28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਮਨ ਦੀ ਆਵਾਜ਼

ਮਨ ਦੀ ਆਵਾਜ਼

ਅਜੀਤ ਡੈਸਕ 28-11-2026

ਅਮਨ ਇਕ ਬਹੁਤ ਹੀ ਗਰੀਬ ਲੜਕਾ ਸੀ | ਸਾਰਾ ਦਿਨ ਮਿਹਨਤ ਮਜ਼ਦੂਰੀ ਕਰਕੇ ਦੋ ਵਕਤ ਦੀ ਰੋਟੀ ਖਾਣ ਜੋਗਾ ਹੁੰਦਾ | ਇਕ ਦਿਨ ਉਹ ਸ਼ਾਮ ਨੂੰ  ਮਜ਼ਦੂਰੀ ਕਰਕੇ ਘਰ ਨੂੰ  ਆ ਰਿਹਾ ਸੀ ਕਿ ਅਚਾਨਕ ਉਸ ਦੀ ਨਜ਼ਰ ਰਸਤੇ ਵਿਚ ਪਏ ਇਕ ਬਟੂਏ 'ਤੇ ਪਈ | ਉਸ ਨੇ ਇਧਰ-ਉਧਰ ਨਜ਼ਰ ਮਾਰੀ ਦੇਖਿਆ ਕਿ ਕੋਈ ਦੇਖ ਨਹੀਂ ਰਿਹਾ ਝੱਟ ਨਾਲ ਬਟੂਆ ਚੁੱਕ ਕੇ ਆਪਣੇ ਥੈਲੇ ਵਿਚ ਪਾ ਲਿਆ ਅਤੇ ਮਨ ਵਿਚ ਸੋਚਿਆ ਕਿ ਘਰ ਪਹੁੰਚ ਕੇ ਹੀ ਇਸ ਨੂੰ  ਦੇਖਾਂਗਾ |

ਘਰ ਆ ਕਿ ਉਸ ਨੇ ਬਟੂਆ ਖੋਲਿ੍ਹਆ ਤੇ ਉਸ ਵਿਚ ਪੰਜ-ਪੰਜ ਸੌ ਦੇ ਨੋਟਾਂ ਨੂੰ  ਦੇਖ ਕੇ ਉਸ ਦੀਆਂ ਅੱਖਾਂ 'ਚ ਚਮਕ ਆ ਗਈ, ਇੰਨੇ ਨੋਟ ਉਸ ਨੇ ਜ਼ਿੰਦਗੀ ਵਿਚ ਪਹਿਲੀ ਵਾਰ ਦੇਖੇ ਸਨ | ਉਸ ਨੂੰ  ਲੱਗਾ ਜਿਵੇਂ ਉੁਹ ਕੋਈ ਸੁਪਨਾ ਦੇਖ ਰਿਹਾ ਹੋਵੇ | ਉਹ ਬਹੁਤ ਖੁਸ਼ ਹੋਇਆ | ਸਾਰੀ ਰਾਤ ਇਹੀ ਵਿਉਂਤਾਂ ਬਣਾਉਂਦਾ ਰਿਹਾ ਕਿ ਇਨ੍ਹਾਂ ਰੁਪਈਆਂ ਨਾਲ ਉਹ ਕੀ-ਕੀ ਕਰ ਸਕਦਾ ਹੈ | ਪਰ ਜਦੋਂ ਉਹ ਸਵੇਰੇ ਉੱਠਿਆ ਤਾਂ ਉਸਨੂੰ ਦੂਸਰੇ ਹੀ ਪਲ ਇਹ ਧਿਆਨ ਆਇਆ ਕਿ ਪਤਾ ਨਹੀਂ ਜਿਸ ਦੇ ਇਹ ਰੁਪਏ ਡਿੱਗੇ ਹਨ ਉਸ ਨੇ ਵੀ ਇਹ ਕੋਈ ਮਜਬੂਰੀ ਵਾਸਤੇ ਹੀ ਨਾ ਰੱਖੇ ਹੋਣ | ਕਿਤੇ ਉਹ ਵੀ ਮੇਰੇ ਵਰਗਾ ਕੋਈ ਗਰੀਬ ਹੀ ਨਾ ਹੋਵੇ | ਉਸ ਨੇ ਬਟੂਆ ਚੰਗੀ ਤਰ੍ਹਾਂ ਟਟੋਲਿਆ ਤੇ ਉਸ ਵਿਚ ਉਸ ਨੂੰ  ਬਟੂਆ ਡਿੱਗਣ ਵਾਲੇ ਬੰਦੇ  ਦੇ ਘਰ ਦਾ ਪਤਾ ਮਿਲ ਗਿਆ | ਉਹ ਪੁੱਛਦਾ-ਪਛਾਉਂਦਾ ਉਸ ਦੇ ਘਰ ਤੱਕ ਪਹੁੰਚ ਗਿਆ | ਉਸ ਨੂੰ  ਮਿਲ ਕੇ ਪਤਾ ਲੱਗਾ ਕਿ ਉਹ ਵੀ ਕੋਈ ਉਸ ਦੇ ਵਰਗਾ ਗਰੀਬ ਮਜ਼ਦੂਰ ਹੀ ਸੀ, ਜੋ ਕਿ ਸਾਰੀ ਰਾਤ ਬਟੂਆ ਗੁੰਮਣ ਦੇ ਦੁੱਖ ਵਿਚ ਸੌ ਨਹੀਂ ਸੀ ਸਕਿਆ ਤੇ ਰੌਂਦਾ ਰਿਹਾ, ਕਿਉਂਕਿ ਉਸ ਨੇ ਆਪਣੇ ਬਿਮਾਰ ਬੱਚੇ ਦੇ ਇਲਾਜ ਲਈ ਆਪਣੇ ਮਾਲਿਕ ਤੋਂ ਵਿਆਜ 'ਤੇ ਇਹ ਪੈਸੇ ਲਏ ਸਨ | ਰੁਪਏ ਵੇਖਦਿਆਂ ਹੀ ਉਸ ਦੀਆਂ ਅੱਖਾਂ ਵਿਚ ਖੁਸ਼ੀ ਦੀ ਚਮਕ ਆ ਗਈ ਤੇ ਅਮਨ ਦੀ ਝੋਲੀ ਵਿਚ ਦੁਆਵਾਂ ਦੀ ਝੜੀ ਲੱਗ ਗਈ | ਅੱਜ ਅਮਨ ਨੂੰ  ਕਲ੍ਹ ਦੇ ਬਟੂਏ ਮਿਲਣ ਦੀ ਖੁਸ਼ੀ ਤੋਂ ਜ਼ਿਆਦਾ ਦੁਆਵਾਂ ਪ੍ਰਾਪਤ ਕਰਨ ਦੀ ਖੁਸ਼ੀ ਹੋ ਰਹੀ ਸੀ |

ਸਿੱਖਿਆ : ਖੁਸ਼ੀ ਹਮੇਸ਼ਾ ਲੈਣ ਵਿਚ ਹੀ ਨਹੀਂ ਕਈ ਵਾਰ ਦੇਣ ਵਿਚ ਜ਼ਿਆਦਾ ਮਹਿਸੂਸ ਹੁੰਦੀ ਹੈ |

-ਮਕਾਨ ਨੰਬਰ 124, ਸੈਕਟਰ-51, ਚੰਡੀਗੜ੍ਹ |
ਮੋਬਾਈਲ : 84272-77866

ਪਿਛਲੀ ਖ਼ਬਰ ਇਮੋਜੀ ਦੀ ਦੁਨੀਆ ਅਗਲੀ ਖ਼ਬਰ ਸਕੂਲ ਦੀ ਘੰਟੀ • ਬਿੰਦਰ ਸਿੰਘ ਖੁੱਡੀ ਕਲਾਂ •

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।