28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਸਕੂਲ ਦੀ ਘੰਟੀ • ਬਿੰਦਰ ਸਿੰਘ ਖੁੱਡੀ ਕਲਾਂ •

ਸਕੂਲ ਦੀ ਘੰਟੀ • ਬਿੰਦਰ ਸਿੰਘ ਖੁੱਡੀ ਕਲਾਂ •

ਅਜੀਤ ਡੈਸਕ 28-11-2026

ਟਨ ਟਨ ਟਨ ਕਰ ਘੰਟੀ ਵੱਜੀ,

ਬੱਚਿਆਂ ਦੀ ਟੋਲੀ ਸਕੂਲ ਵੱਲ ਭੱਜੀ,
ਸਕੂਲ ਦਾ ਵੇਲਾ ਹੋ ਗਿਆ ਭਾਈ,
ਸਭ ਨੇ ਸੱਚੀ ਲਗਨ ਲਗਾਈ |

ਪਹਿਲੀ ਘੰਟੀ ਸਭਾ ਬੁਲਾਵੇ,
ਹਰ ਬੱਚਾ ਪ੍ਰਭੂ ਧਿਆਵੇ,
ਇਹ ਵੱਜਦੀ ਤਾਂ ਪੀਰੀਅਡ ਲਗਦੇ
ਮਨ ਵਿਚ ਗਿਆਨ ਦੇ ਦੀਪਕ ਜਗਦੇ |

ਅੱਧੀ ਛੁੱਟੀ ਦੀ ਘੰਟੀ ਜਦ ਵੱਜੇ,
ਰੋਟੀ ਖਾ ਕੇ ਢਿੱਡ ਸਭ ਦੇ ਰੱਜੇ,
ਖੇਡ ਖੇਡ ਵਿਚ ਹੱਸਦੇ ਗਾਉਂਦੇ,
ਸਾਰੇ ਬੱਚੇ ਖੁਸ਼ੀਆਂ ਮਨਾਉਂਦੇ |

ਆਖਰੀ ਘੰਟੀ ਸੁਣ ਕੇ ਮਨ ਖਿੜ ਜਾਵੇ,
ਘਰ ਜਾਣ ਦਾ ਵੇਲਾ ਆਵੇ,
ਅਨੁਸ਼ਾਸਨ ਦਾ ਪਾਠ ਪੜ੍ਹਾ ਕੇ,
ਜਾਂਦੀ ਸਭ ਦਾ ਜੀਵਨ ਸਜਾ ਕੇ |

-ਮੋਬਾਈਲ : 98786-05

ਪਿਛਲੀ ਖ਼ਬਰ ਮਨ ਦੀ ਆਵਾਜ਼ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।