29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸਈਅਦ ਮੋਦੀ ਬੈਡਮਿੰਟਨ ਚੈਂਪੀਅਨਸ਼ਿਪ: ਥਾਈਲੈਂਡ ਦੀ ਸੁਪਾਨਿਦਾ ਨੇ ਜਿੱਤਿਆ ਮਹਿਲਾ ਸਿੰਗਲਜ਼ ਦਾ ਖ਼ਿਤਾਬ, ਤਨਵੀ ਸ਼ਰਮਾ ਨੂੰ ਚਾਂਦੀ

ਲਖਨਊ- ਸਈਅਦ ਮੋਦੀ ਇੰਡੀਆ ਇੰਟਰਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ 2026 ਦੇ ਮਹਿਲਾ ਸਿੰਗਲਜ਼ ਫਾਈਨਲ ਵਿੱਚ ਥਾਈਲੈਂਡ ਦੀ ਖਿਡਾਰਨ ਸੁਪਾਨਿਦਾ ਕਤੇਥੋਂਗ ਨੇ ਭਾਰਤ ਦੀ ਤਨਵੀ ਸ਼ਰਮਾ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ...

ਅਜੀਤ ਡੈਸਕ 30-11-2026
ਲਖਨਊ- ਸਈਅਦ ਮੋਦੀ ਇੰਡੀਆ ਇੰਟਰਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ 2026 ਦੇ ਮਹਿਲਾ ਸਿੰਗਲਜ਼ ਫਾਈਨਲ ਵਿਚ ਥਾਈਲੈਂਡ ਦੀ ਖਿਡਾਰਨ ਸੁਪਾਨਿਦਾ ਕਤੇਥੋਂਗ ਨੇ ਭਾਰਤ ਦੀ ਤਨਵੀ ਸ਼ਰਮਾ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ।

ਫਾਈਨਲ ਮੁਕਾਬਲੇ ਵਿਚ ਸੁਪਾਨਿਦਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਤਨਵੀ ਸ਼ਰਮਾ ਨੂੰ 2-1 ਨਾਲ ਮਾਤ ਦਿੱਤੀ। ਇਸ ਹਾਰ ਨਾਲ ਤਨਵੀ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ, ਜਦਕਿ ਸੁਪਾਨਿਦਾ ਨੇ ਮਹਿਲਾ ਸਿੰਗਲਜ਼ ਦੀ ਟਰਾਫੀ ਆਪਣੇ ਨਾਂ ਕੀਤੀ।

ਭਾਰਤੀ ਖਿਡਾਰਨ ਤਨਵੀ ਸ਼ਰਮਾ ਨੇ ਫਾਈਨਲ ਤੱਕ ਪਹੁੰਚ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦੇਸ਼ ਦਾ ਮਾਣ ਵਧਾਇਆ।

 
ਪਿਛਲੀ ਖ਼ਬਰ ਕਾਮੇਡੀਅਨ ਭੁਵਨ ਬਾਮ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਵਿਸ਼ਵ ਮੁੱਕੇਬਾਜ਼ੀ ਕੱਪ: ਮੀਨਾਕਸ਼ੀ ਸਮੇਤ 4 ਭਾਰਤੀ ਮੁੱਕੇਬਾਜ਼ ਸੈਮੀਫਾਈਨਲ ’ਚ ਪੁੱਜੇ