15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਨੌਜਵਾਨ ਨਸ਼ਿਆਂ ਦਾ ਤਿਆਗ ਕਰ ਕੇ ਬਾਣੀ ਤੇ ਬਾਣੇ ਦੇ ਧਾਰਨੀ ਹੋਣ- ਭਾਈ ਭੋਡੀਪੁਰਾ

ਭਗਤਾ ਭਾਈਕਾ, 14 ਸਤੰਬਰ (ਸੁਖਪਾਲ ਸਿੰਘ ਸੋਨੀ)- ਨਗਰ ਭੋਡੀਪੁਰਾ ਵਿਖੇ ਬਾਬਾ ਬਿਧੀ ਚੰਦ ਜੀ ਸਪੋਰਟਸ ਕਲੱਬ, ਐਨ. ਆਰ.

ਅਜੀਤ ਡੈਸਕ 15-09-2026
ਭਗਤਾ ਭਾਈਕਾ, 14 ਸਤੰਬਰ (ਸੁਖਪਾਲ ਸਿੰਘ ਸੋਨੀ)- ਨਗਰ ਭੋਡੀਪੁਰਾ ਵਿਖੇ ਬਾਬਾ ਬਿਧੀ ਚੰਦ ਜੀ ਸਪੋਰਟਸ ਕਲੱਬ, ਐਨ. ਆਰ. ਆਈ. ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ । ਮੇਲੇ ਦਾ ਉਦਘਾਟਨ ਦਸਤਾਰ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਭਾਈ ਪਰਗਟ ਸਿੰਘ ਭੋਡੀਪੁਰਾ ਵਲੋਂ ਕੀਤਾ ਗਿਆ । ਇਨਾਮਾਂ ਦੀ ਵੰਡ ਸਰਪੰਚ ਹਰਪੀਤ ਸਿੰਘ ਸਿੱਧੂ ਵਲੋਂ ਕੀਤੀ ਗਈ । ਭਾਈ ਭੋਡੀਪੁਰਾ ਵਲੋਂ ਖੇਡ ਮੇਲੇ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਸਿਹਤ ਸੰਭਾਲਨ ਅਤੇ ਗੁਰੂ ਲੜ ਲੱਗ ਕੇ ਸਮਾਜ ਦਾ ਸੁਧਾਰ ਕਰਨ ਦੀ ਅਪੀਲ ਕੀਤੀ। ਉੱਘੇ ਕਥਾਵਾਚਕ ਭਾਈ ਜਤਿੰਦਰ ਸਿੰਘ ਖਾਲਸਾ ਨੇ ਵੀ ਗੁਰ ਇਤਿਹਾਸਕ ਹਵਾਲਿਆਂ ਨਾਲ ਖੇਡਾਂ ਦਾ ਮਹੱਤਵ ਦੱਸਿਆ । ਕਬੱਡੀ 62 ਕਿੱਲੋ ਅਤੇ 35 ਕਿੱਲੋ ਅਤੇ 25 ਕਿੱਲੋ ਵਰਗ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਜਿਸ ’ਚੋਂ 62 ਕਿੱਲੋ ’ਚੋਂ ਪਹਿਲਾ ਸਥਾਨ ਬਿਲਾਸਪੁਰ, ਦੂਜਾ ਸੰਗਤਪੁਰਾ, 35 ਕਿਲੋ ਵਰਗ ਵਿਚੋਂ ਪਹਿਲਾ ਸਥਾਨ ਸੰਗਤਪੁਰਾ, ਦੂਜਾ ਸਥਾਨ ਭੋਡੀਪੁਰਾ ਅਤੇ 25 ਕਿੱਲੋ ਵਰਗ ਵਿਚ ਪਹਿਲੇ ਅਤੇ ਦੂਜੇ ਸਥਾਨ ’ਤੇ ਭੋਡੀਪੁਰਾ ਦੀਆਂ ਟੀਮਾਂ ਨੇ ਜਿੱਤ ਪ੍ਰਾਪਤ ਕੀਤੀ। ਖੇਡ ਮੇਲੇ ਦੇ ਮੁੱਖ ਪ੍ਰਬੰਧਕ ਜੱਗੂ ਭੋਡੀਪੁਰਾ ਅਤੇ ਸਾਰੀ ਟੀਮ ਨੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਖਾਲਸਾ, ਪੱਪੂ ਸਿੰਘ ਪ੍ਰਧਾਨ, ਜਗਤਾਰ ਸਿੰਘ ਮੈਂਬਰ, ਲਖਵੀਰ ਸਿੰਘ ਮੈਂਬਰ, ਭੂਰਾ ਸਿੰਘ ਮੈਂਬਰ, ਸਰਬਜੀਤ ਸਿੰਘ ਸਾਬਕਾ ਪੰਚ, ਬੋਹੜ ਸਿੰਘ ਸਿੱਧੂ, ਗੁਰਸੇਵਕ ਸਿੰਘ ਕਿੰਗਰਾ, ਕਬੱਡੀ ਖਿਡਾਰੀ ਮੋਰ ਅਤੇ ਨਿੱਕਾ ਆਦਿ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਘਰ ’ਚ ਦਾਖ਼ਲ ਹੋ ਕੇ ਨੌਜਵਾਨ ’ਤੇ ਚਲਾਈਆਂ ਗੋਲੀਆਂ ਅਗਲੀ ਖ਼ਬਰ ਸੂਬਾ ਸਰਕਾਰ ਦੇ ਲਾਰਿਆਂ ਤੋਂ ਅੱਕੇ ਨੰਬਰਦਾਰਾਂ ਵਲੋਂ ਮਾਨ ਸਰਕਾਰ ਨੂੰ ਘੇਰਨ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।