14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਬਿਜਲੀ ਦੇ ਲੰਬੇ ਲੰਬੇ ਕੱਟਾਂ ਤੋਂ ਲੋਕ ਪਰੇਸ਼ਾਨ, ਬਿਜਲੀ ਦੀ ਸਪਲਾਈ ਨਿਰਵਿਘਨ ਚਲਾਈ ਜਾਵੇ- ਕੁਲਦੀਪ ਸਿੰਘ ਦਿਆਲਾ

ਸੜੋਆ (ਨਵਾਂ ਸ਼ਹਿਰ), 14 ਸਤੰਬਰ (ਹਰਮੇਲ ਸਹੂੰਗੜਾ)- ਬਲਾਕ ਸੜੋਆ ਦੇ ਕੰਢੀ ਖੇਤਰ ਵਿਚ ਪੈਂਦੇ ਪਿੰਡਾਂ ਵਿਚ ਬਿਜਲੀ ਦੇ ਸ਼ਾਮ...

ਅਜੀਤ ਡੈਸਕ 14-09-2026

ਸੜੋਆ (ਨਵਾਂ ਸ਼ਹਿਰ), 14 ਸਤੰਬਰ (ਹਰਮੇਲ ਸਹੂੰਗੜਾ)- ਬਲਾਕ ਸੜੋਆ ਦੇ ਕੰਢੀ ਖੇਤਰ ਵਿਚ ਪੈਂਦੇ ਪਿੰਡਾਂ ਵਿਚ ਬਿਜਲੀ ਦੇ ਸ਼ਾਮ ਸਵੇਰੇ ਲੱਗਣ ਵਾਲੇ ਕੱਟਾਂ ਤੋਂ ਲੋਕ ਬਹੁਤ ਪਰੇਸ਼ਾਨ ਹਨ, ਇਹ ਵਿਚਾਰ ਦੁਆਬਾ ਕਿਸਾਨ ਯੂਨੀਅਨ ਦੇ ਵਿੱਤ ਸਕੱਤਰ ਕੁਲਦੀਪ ਸਿੰਘ ਦਿਆਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੰਢੀ ਖੇਤਰ ਹੋਣ ਕਰਕੇ ਬਿਜਲੀ ਦਾ ਨਾਂ ਆਉਣਾ ਝੋਨੇ ਦੀ ਫ਼ਸਲ ਪੱਕਣ ਤੇ ਆਈ ਹੋਈ ਹੈ ਤੇ ਬਿਜਲੀ ਦੇ ਲੰਬੇ ਲੰਬੇ ਕੱਟ ਲੱਗਣ ਕਰਕੇ ਝੋਨੇ ਦੀ ਫ਼ਸਲ ਦਾ ਬਹੁਤ ਹੀ ਮਾੜਾ ਹਾਲ ਹੋ ਰਿਹਾ ਹੈ।

ਉਨ੍ਹਾਂ ਨਾਲ ਇਹ ਵੀ ਕਿਹਾ ਕਿ ਜੇਕਰ ਬਿਜਲੀ ਦਾ ਇਹ ਹਾਲ ਰਿਹਾ ਤਾਂ ਝੋਨੇ ਦੀ ਫ਼ਸਲ ਤੇ ਵੀ ਬਹੁਤ ਮਾੜਾ ਅਸਰ ਪਵੇਗਾ। ਉਨ੍ਹਾਂ ਗੱਲਬਾਤ ਕਰਦੇ ਕਿਹਾ ਕਿ ਇਸ ਸਬੰਧ ਵਿਚ ਯੂਨੀਅਨ ਵਲੋਂ ਜ਼ਿਲ੍ਹਾ ਡੀ.ਸੀ. ਨਵਾਂ ਸ਼ਹਿਰ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ ਹੈ ਜਿਸ ਵਿਚ ਬਿਜਲੀ ਦੀ ਸਪਲਾਈ ਨੂੰ ਨਿਰਵਿਘਨ ਚਲਾਉਣ ਲਈ ਵੀ ਕਿਹਾ ਗਿਆ।

ਰਾਤ ਵੇਲੇ ਸੌਣ ਤੋਂ ਪਹਿਲਾਂ ਕੱਟਾਂ ਕਰਕੇ ਪੱਖੀਆਂ ਦਾ ਸਹਾਰਾ ਲੈ ਰਹੇ ਹਨ ਜੇਕਰ ਬਿਜਲੀ ਆ ਜਾਂਦੀ ਹੈ ਤਾਂ ਬਿਜਲੀ ਬਹੁਤ ਘੱਟ ਹੋਣ ਕਰਕੇ ਘਰਾਂ ਵਿਚ ਲੱਗੇ ਉਪਕਰਨ ਸੜਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਸੰਬੰਧਿਤ ਵਿਭਾਗ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਬਿਜਲੀ ਦੀ ਸਪਲਾਈ ਨਿਰਵਿਘਨ ਨਾ ਚਾਲੂ ਕੀਤੀ ਤਾਂ ਕੋਈ ਵੱਡਾ ਫੈਸਲਾ ਲੈਣਾ ਪਵੇਗਾ। 

ਪਿਛਲੀ ਖ਼ਬਰ ‘ਆਪ’ ਦੇ ਟਕਸਾਲੀ ਆਗੂ ਪ੍ਰਦੀਪ ਜੋਸ਼ਨ ਭਾਜਪਾ ਵਿਚ ਸ਼ਾਮਲ ਅਗਲੀ ਖ਼ਬਰ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਖ਼ਿਲਾਫ਼ ਸੀ.ਬੀ.ਆਈ. ਜਾਂਚ ਦੀ ਮੰਗ ਵਾਲੀ ਪਟੀਸ਼ਨ ਵਾਪਸ