ਦਿੱਲੀ, 14 ਸਤੰਬਰ- ਦੱਖਣੀ ਦਿੱਲੀ ਦੇ ਫਤਿਹਪੁਰ ਬੇਰੀ ਇਲਾਕੇ ਵਿਚ ਸੋਮਵਾਰ ਨੂੰ ਇਕ ਜਿਮ ਟ੍ਰੇਨਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦਿੱਲੀ ਪੁਲਿਸ ਨੇ ਦੱਸਿਆ ਕਿ ਹਮਲਾਵਰਾਂ ਨੇ ਫਤਿਹਪੁਰ ਬੇਰੀ ਇਲਾਕੇ ਦੇ ਆਯਾ ਨਗਰ ਵਿਚ ਕਈ ਗੋਲੀਆਂ ਚਲਾਈਆਂ, ਜਿਸ ਨਾਲ ਜਿਮ ਟ੍ਰੇਨਰ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਵਿਜੇ ਕੁਮਾਰ ਵਜੋਂ ਹੋਈ ਹੈ, ਜੋ ਕਿ ਇਕ ਜਿਮ ਟ੍ਰੇਨਰ ਸੀ। ਗੋਲੀਬਾਰੀ ਵਿੱਚ ਵਿਜੇ ਗੰਭੀਰ ਜ਼ਖਮੀ ਹੋ ਗਿਆ ਅਤੇ ਬਾਅਦ ਵਿਚ ਉਸਦੀ ਮੌਤ ਹੋ ਗਈ। ਇਹ ਘਟਨਾ ਸਵੇਰੇ 10:30 ਵਜੇ ਦੇ ਕਰੀਬ ਵਾਪਰੀ।
ਦਿੱਲੀ ਪੁਲਿਸ ਦੇ ਅਨੁਸਾਰ, ਹਮਲੇ ਵਿਚ ਦੋ ਸ਼ੱਕੀ ਸ਼ਾਮਲ ਸਨ, ਜਿਨ੍ਹਾਂ ਨੇ ਲਗਭਗ 10 ਤੋਂ 12 ਰਾਉਂਡ ਫਾਇਰ ਕੀਤੇ। ਇਲਾਕੇ ਵਿਚ ਅਚਾਨਕ ਹੋਈ ਗੋਲੀਬਾਰੀ ਨੇ ਸਥਾਨਕ ਲੋਕਾਂ ਵਿਚ ਦਹਿਸ਼ਤ ਫੈਲਾ ਦਿੱਤੀ।