15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਪਿੰਡ ਕੋਟਗੁਰੂ ਦੇ ਪ੍ਰਾਇਮਰੀ ਸਕੂਲ ਵਿਖੇ ਨਾਨਕ ਬਗੀਚੀ ਤਹਿਤ ਬੂਟੇ ਲਗਾਏ

ਸੰਗਤ ਮੰਡੀ, 14 ਸਤੰਬਰ (ਸੁਖਤੇਜ ਧਾਲੀਵਾਲ)- ਇਥੋਂ ਨੇੜਲੇ ਪਿੰਡ ਕੋਟਗੁਰੂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਵਣ ਵਿਭਾਗ ਬਠਿੰਡਾ ਦੇ ਉਦਮ ਸਦਕਾ ਨਾਨਕ ਬਗੀਚੀ ਤਹਿਤ ਵੱਖ-ਵੱਖ ਕਿਸਮਾਂ ਦੇ 500 ਬੂਟੇ ਲਗਾਏ ਗਏ। ਇਸ ਸਬੰਧੀ ਸੰਗਤ ਦੇ ਰੇਂਜ ਅਫ਼ਸਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਵਣ ਮੰਡਲ ਅਫ਼ਸਰ ਬਠਿੰਡਾ ਅਮਿਤ ਚੌਹਾਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਰੇਂਜ ਅਫ਼ਸਰ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਪਿੰਡ ਕੋਟਗੁਰੂ ਦੀ ਪੰਚਾਇਤ ਅਤੇ ਸਕੂਲ ਅਮਲੇ ਨਾਲ ਮਿਲ ਕੇ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਕੂਲ ਵਿਖੇ ਨਾਨਕ ਬਗੀਚੀ ਲਗਾਈ ਗਈ।

ਅਜੀਤ ਡੈਸਕ 15-09-2026
ਸੰਗਤ ਮੰਡੀ, 14 ਸਤੰਬਰ (ਸੁਖਤੇਜ ਧਾਲੀਵਾਲ)- ਇਥੋਂ ਨੇੜਲੇ ਪਿੰਡ ਕੋਟਗੁਰੂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਵਣ ਵਿਭਾਗ ਬਠਿੰਡਾ ਦੇ ਉਦਮ ਸਦਕਾ ਨਾਨਕ ਬਗੀਚੀ ਤਹਿਤ ਵੱਖ-ਵੱਖ ਕਿਸਮਾਂ ਦੇ 500 ਬੂਟੇ ਲਗਾਏ ਗਏ। ਇਸ ਸਬੰਧੀ ਸੰਗਤ ਦੇ ਰੇਂਜ ਅਫ਼ਸਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਵਣ ਮੰਡਲ ਅਫ਼ਸਰ ਬਠਿੰਡਾ ਅਮਿਤ ਚੌਹਾਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਰੇਂਜ ਅਫ਼ਸਰ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਪਿੰਡ ਕੋਟਗੁਰੂ ਦੀ ਪੰਚਾਇਤ ਅਤੇ ਸਕੂਲ ਅਮਲੇ ਨਾਲ ਮਿਲ ਕੇ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਕੂਲ ਵਿਖੇ ਨਾਨਕ ਬਗੀਚੀ ਲਗਾਈ ਗਈ। ਇਸ ਨਾਨਕ ਬਗੀਚੀ ਤਹਿਤ ਸਕੂਲ ਦੇ ਵਿਹੜੇ ਅਤੇ ਆਲੇ-ਦੁਆਲੇ ਦੀਆਂ ਖਾਲੀ ਥਾਵਾਂ ਵਿਚ ਵੱਖ-ਵੱਖ 40 ਕਿਸਮਾਂ ਦੇ ਕਰੀਬ 500 ਛਾਂਦਾਰ, ਫਲਦਾਰ ਅਤੇ ਸਜਾਵਟੀ ਬੂਟੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਇਸ ਉਪਰਾਲੇ ਦਾ ਮੁੱਖ ਮਕਸਦ ਸਕੂਲੀ ਬੱਚਿਆਂ ਅੰਦਰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਵਿਚ ਰੁੱਖਾਂ ਦੀ ਮਹੱਤਤਾ ਬਾਰੇ ਚੇਤਨਾ ਪੈਦਾ ਕਰਨਾ ਹੈ। ਸਕੂਲ ਦੇ ਮੁੱਖ ਅਧਿਆਪਕ ਸੁਖਪਾਲ ਸਿੰਘ ਨੇ ਵਣ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਬੂਟੇ ਲਗਾਉਣਾ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਇਸ ਮੌਕੇ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਚੌਹਾਨ, ਸਮਾਜ ਸੇਵੀ ਐਸ.ਐਸ. ਧਾਲੀਵਾਲ, ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕ ਸੁਖਪਾਲ ਸਿੰਘ, ਅਧਿਆਪਕ ਪ੍ਰਭਜੋਤ ਸਿੰਘ, ਤਰਸੇਮ ਸਿੰਘ, ਗੁਰਤੇਜ ਸਿੰਘ, ਪਰਮਿੰਦਰ ਸਿੰਘ, ਧਰਵਿੰਦਰ ਸਿੰਘ, ਵਣ ਰੇਂਜ ਦੇ ਬੀਟ ਇੰਚਾਰਜ ਲਖਦੀਪ ਸਿੰਘ ਅਤੇ ਆਲਮਦੀਪ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੈਰਾਲੀਗਲ ਵਲੰਟੀਅਰਾਂ ਨੇ ਮਹਿਰਾਜ ਸਮੇਤ ਵੱਖ-ਵੱਖ ਪਿੰਡਾਂ ’ਚ ਲਗਾਏ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ‘ਆਪ’ ਸਰਕਾਰ ਪਾਵਰਕੱਟਾਂ ਦੀ ਸਰਕਾਰ ਬਣੀ- ਦਿਉਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।