14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਪਹਿਲੀ ਸਿਆਸੀ ਰੈਲੀ ਫ਼ਰੀਦਕੋਟ 'ਚ ਹੋਈ, ਦੋ ਉਮੀਦਵਾਰਾਂ ਦਾ ਐਲਾਨ

ਫ਼ਰੀਦਕੋਟ, 14 ਸਤੰਬਰ- 2027 ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣਾ ਹਾਲੇ ਬਾਕੀ ਹੈ ਪਰ ਸਾਰੀਆਂ ਸਿਆਸੀ ਪਾਰਟੀਆਂ ਵਲੋਂ...

ਅਜੀਤ ਡੈਸਕ 14-09-2026
ਫ਼ਰੀਦਕੋਟ, 14 ਸਤੰਬਰ- 2027 ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣਾ ਹਾਲੇ ਬਾਕੀ ਹੈ ਪਰ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਆਪਣੀਆਂ ਤਿਆਰੀਆਂ ਜ਼ੋਰਾ ਸ਼ੋਰਾ ਨਾਲ ਸ਼ੁਰੂ ਕਰ ਦਿੱਤੀਆਂ ਗਈਆ ਹਨ। ਕਿਸੇ ਨੂੰ ਲੈ ਕੇ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵਲੋਂ ਆਪਣੀ ਚੋਣ ਮੁਹਿੰਮ ਨੂੰ ਸ਼ੁਰੂਆਤ ਦਿੰਦੇ ਹੋਏ ਫ਼ਰੀਦਕੋਟ ਵਿਖੇ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਜਥੇਬੰਦੀ ਨਾਲ ਸੰਬੰਧਿਤ ਸਮੁੱਚੀ ਲੀਡਰਸ਼ਿਪ ਵਲੋਂ ਆਪਣੀ ਸ਼ਮੂਲੀਅਤ ਕੀਤੀ ਗਈ ਵੱਡੇ ਇਕੱਠ ਨੂੰ ਲੀਡਰਾਂ ਵਲੋਂ ਸੰਬੋਧਨ ਕੀਤਾ ਗਿਆ ਤੇ ਪੰਜਾਬ ਨੂੰ ਬਚਾਉਣ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਅੱਗੇ ਲਿਆਉਣ ਲਈ ਕਿਹਾ।
 
ਅੱਜ ਇਸ ਰੈਲੀ ਦੌਰਾਨ ਫ਼ਰੀਦਕੋਟ ਦੇ ਤਿੰਨ ਵਿਧਾਨ ਸਭਾ ਹਲਕਿਆਂ ਚੋਂ ਦੋ ਹਲਕਿਆ ਫ਼ਰੀਦਕੋਟ ਅਤੇ ਜੈਤੋ ਦੇ ਦੋ ਉਮੀਦਵਾਰਾ ਦੇ ਨਾਮਾਂ ਦਾ ਐਲਾਨ ਕੀਤਾ, ਫ਼ਰੀਦਕੋਟ ਤੋਂ ਦਲੇਰ ਸਿੰਘ ਡੋਡ ਅਤੇ ਜੈਤੋ ਤੋਂ ਬੀਬੀ ਸੰਦੀਪ ਕੌਰ ਨੂੰ ਆਪਣੀ ਪਾਰਟੀ ਦੇ ਉਮੀਦਵਾਰ ਐਲਾਨੇ ਗਏ। ਇਸ ਮੌਕੇ ਸੰਸਦ ਸਰਬਜੀਤ ਸਿੰਘ ਖ਼ਾਲਸਾ, ਅੰਮ੍ਰਿਤ ਪਾਲ ਦਾ ਪਿਤਾ ਤਰਸੇਮ ਸਿੰਘ, ਜਸਕਰਨ ਕਾਹਣ ਸਿੰਘ ਵਾਲਾ, ਲੱਖਾ ਸਿਧਾਣਾ, ਮਨਪ੍ਰੀਤ ਇਆਲੀ, ਰਸ਼ਪਾਲ ਸਿੰਘ ਸੋਸ਼ਨ ਅਤੇ ਹੋਰ ਲੀਡਰ ਹਾਜ਼ਰ ਰਹੇ।
 
ਇਸ ਮੌਕੇ ਆਗੂਆਂ ਨੇ ਕਿਹਾ ਕਿ ਕਿਸੇ ਵੀ ਸਰਕਾਰ ਨੇ ਹੁਣ ਤੱਕ ਪੰਥਕ ਮੁੱਦਿਆਂ ਨੂੰ ਹੱਲ ਕਰਵਾਉਣ ਦੀ ਕੋਸ਼ਿਸ ਨਹੀਂ ਕੀਤੀ ਜਿਸ ਵਿਚ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਮਮਲਿਆ ਦਾ ਹੱਲ ਅਤੇ ਹੋਰ ਪੰਥਕ ਮੁੱਦਿਆਂ ਤੇ ਸਿਰਫ ਸਿਆਸਤ ਕੀਤੀ ਜਿਨ੍ਹਾਂ ਨੂੰ ਹੱਲ ਕਰਵਾਉਣਾ ਪਾਰਟੀ ਦੀ ਪਹਿਲ ਹੋਵੇਗੀ। ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਚੋਂ ਬਾਹਰ ਕੱਢਣਾ ਅਤੇ ਉਨ੍ਹਾਂ ਨੂੰ ਰੋਜ਼ਗਾਰ ਦੇਣਾ ਪਾਰਟੀ ਦਾ ਪਹਿਲਾ ਕੰਮ ਹੋਵੇਗਾ।
 
ਉਨ੍ਹਾਂ ਕਿਹਾ ਕਿ ਹਰ ਵਰਗ ਜਿਨ੍ਹਾਂ ਚ ਵਪਾਰੀ, ਦੁਕਾਨਦਾਰ, ਮੁਲਾਜ਼ਮ ਅਤੇ ਮਜ਼ਦੂਰ ਵਰਗ ਨੂੰ ਬਚਾਉਣ ਲਈ ਪਾਰਟੀ ਅੱਗੇ ਆਵੇਗੀ। ਉਨ੍ਹਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਚੰਗੀਆਂ ਤੇ ਸਮਾਨ ਸੋਚ ਵਾਲੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੋਣ ਲੜਨ ਦੀ ਵੀ ਗੱਲ ਕਹੀ।
ਪਿਛਲੀ ਖ਼ਬਰ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਖ਼ਿਲਾਫ਼ ਸੀ.ਬੀ.ਆਈ. ਜਾਂਚ ਦੀ ਮੰਗ ਵਾਲੀ ਪਟੀਸ਼ਨ ਵਾਪਸ ਅਗਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਤੀਜਾ ਪੜਾਅ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਲਈ 17 ਸਤੰਬਰ ਨੂੰ ਹੋਵ...