ਖੱਤਰੀ ਸਭਾ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ ਸੁਰਿੰਦਰ ਗਰਗ ਨੇ ਕੀਤਾ 150 ਵੀਂ ਵਾਰ ਖੂਨਦਾਨ
ਰਾਮਪੁਰਾ ਫੂਲ, 14 ਸਤੰਬਰ (ਹੇਮੰਤ ਕੁਮਾਰ ਸ਼ਰਮਾ)-ਖੱਤਰੀ ਸਭਾ ਰਾਮਪੁਰਾ ਫੂਲ ਵਲੋਂ ਸਭਾ ਦੇ ਪ੍ਰਧਾਨ ਪਰਮਦੀਪ ਸਿੰਘ ਬੇਦੀ ਦੀ ਅਗਵਾਈ ਹੇਠ ਸਥਾਨਕ ਬ੍ਰਾਹਮਣ ਸਭਾ ਵਿਖੇ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਸਭਾ ਦੇ ਮੈਂਬਰ ਦੀਪਕ ਗਾਂਧੀ ਦੀ ਬੇਟੀ ਸੇਜੀਆ ਦੇ ਸੱਤਵੇਂ ਜਨਮ ਦਿਨ ਅਤੇ ਰਜਨੀਸ਼ ਕਰਕਰਾ ਤੇ ਸੋਨੀਆ ਕਰਕਰਾ ਦੀ 29ਵੀਂ ਵਿਆਹ ਦੀ ਵਰ੍ਹੇਗੰਢ ਨੂੰ ਸਮਰਪਿਤ ਸੀ।
ਅਜੀਤ ਡੈਸਕ
15-09-2026