ਨਵੀਂ ਦਿੱਲੀ, 20 ਸਤੰਬਰ - ਰਾਹੁਲ ਗਾਂਧੀ ਦੇ 'ਛਾਤਰਾਂ ਕੀ ਗੂੰਜ' ਪ੍ਰੋਗਰਾਮ 'ਤੇ ਭਾਜਪਾ ਸੰਸਦ ਮੈਂਬਰ ਤਰੁਣ ਚੁੱਘ ਨੇ ਕਿਹਾ, " ਡੀ.ਯੂ.ਐਸ.ਯੂ. ਸਮੇਤ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਦੇ ਪ੍ਰਦਰਸ਼ਨ, ਏ.ਬੀ.ਵੀ.ਪੀ. (ਏ.ਬੀ.ਵੀ.ਪੀ.) ਦੀ ਜਿੱਤ ਅਤੇ ਐਨ.ਐਸ.ਯੂ.ਆਈ. (ਐਨ.ਐਸ.ਯੂ.ਆਈ.) ਦੀ ਹਾਰ—ਇਸ ਦੀ ਗੂੰਜ ਸਾਫ਼ ਸੁਣਾਈ ਦੇ ਰਹੀ ਹੈ। ਨਿਰਾਸ਼ਾ ਅਤੇ ਹਤਾਸ਼ ਮਾਨਸਿਕਤਾ ਕਾਰਨ ਰਾਹੁਲ ਗਾਂਧੀ ਦਿਨੋ-ਦਿਨ ਆਪਣਾ ਸਿਆਸੀ ਕੱਦ ਘਟਾ ਰਹੇ ਹਨ। ਲਗਾਤਾਰ ਹਾਰਾਂ ਨੇ ਉਨ੍ਹਾਂ ਨੂੰ ਕਮਜ਼ੋਰ ਕਰ ਦਿੱਤਾ ਹੈ ਅਤੇ ਉਹ ਇਕ 'ਨਾਰਾਜ਼ ਫੁੱਫੜ' ਵਾਂਗ ਇੱਧਰ-ਉੱਧਰ ਘੁੰਮ ਰਹੇ ਹਨ ਤੇ ਬਿਨਾਂ ਕਿਸੇ ਕਾਰਨ ਬੇਤੁਕੇ ਬਿਆਨ ਦੇ ਰਹੇ ਹਨ। ਮੈਂ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਕਿਸੇ ਚੰਗੇ ਮਨੋਵਿਗਿਆਨੀ ਤੋਂ ਉਨ੍ਹਾਂ ਦਾ ਇਲਾਜ ਕਰਵਾਉਣ। ਉਨ੍ਹਾਂ ਦੇ ਚਿਹਰੇ ਅਤੇ ਸ਼ਬਦਾਂ ਵਿਚ ਜਿਸ ਤਰ੍ਹਾਂ ਦੀ ਬੇਤੁਕੀ ਬੋਲਬਾਣੀ ਅਤੇ ਬੇਚੈਨੀ ਝਲਕਦੀ ਹੈ, ਉਸ ਨੂੰ ਦੇਖਦਿਆਂ ਉਨ੍ਹਾਂ ਨੂੰ ਕਿਸੇ ਚੰਗੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਮਾਂ ਦਾ ਅਪਮਾਨ ਕਰਨਾ ਭਾਰਤੀ ਸੰਸਕ੍ਰਿਤੀ ਦੇ ਵਿਰੁੱਧ ਹੈ। ਮਾਂ ਕੋਈ ਸਿਆਸੀ ਮੁੱਦਾ ਨਹੀਂ ਹੋ ਸਕਦੀ। ਉਨ੍ਹਾਂ ਦਾ ਮਜ਼ਾਕ ਉਡਾਉਣਾ ਬਹੁਤ ਹੀ ਸ਼ਰਮਨਾਕ ਅਤੇ ਨਿੰਦਣਯੋਗ ਹੈ..."।
ਤਾਜ਼ਾ ਖ਼ਬਰਾਂ
Free
ਨਿਰਾਸ਼ਾ ਅਤੇ ਹਤਾਸ਼ ਮਾਨਸਿਕਤਾ ਕਾਰਨ ਰਾਹੁਲ ਗਾਂਧੀ ਦਿਨੋ-ਦਿਨ ਆਪਣਾ ਸਿਆਸੀ ਕੱਦ ਘਟਾ ਰਹੇ ਹਨ ਰਾਹੁਲ ਗਾਂਧੀ - ਤਰੁਣ ਚੁੱਘ
ਨਵੀਂ ਦਿੱਲੀ, 20 ਸਤੰਬਰ - ਰਾਹੁਲ ਗਾਂਧੀ ਦੇ 'ਛਾਤਰਾਂ ਕੀ ਗੂੰਜ' ਪ੍ਰੋਗਰਾਮ 'ਤੇ ਭਾਜਪਾ ਸੰਸਦ ਮੈਂਬਰ ਤਰੁਣ ਚੁੱਘ ਨੇ ਕਿਹਾ, " (ਡੀ.ਯੂ.ਐਸ.ਯੂ.) ਸਮੇਤ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ
ਅਜੀਤ ਡੈਸਕ
20-09-2026