ਮਾਛੀਵਾੜਾ ਸਾਹਿਬ (ਲੁਧਿਆਣਾ), 25 ਅਗਸਤ (ਮਨੋਜ ਕੁਮਾਰ)- ਸਬ ਇੰਸਪੈਕਟਰ ਕਰਮਜੀਤ ਸਿੰਘ ਦੇ ਹੱਥਾਂ ਵਿਚ ਮਾਛੀਵਾੜਾ ਪੁਲਿਸ ਸਟੇਸ਼ਨ ਦੀ ਵਾਗਡੋਰ ਦਿੱਤੀ ਗਈ ਹੈ। ਉਹ ਹੁਣ ਇਸ ਥਾਣੇ ਦੇ ਨਵੇਂ ਮੁੱਖੀ ਹੋਣਗੇ। ਜਾਣਕਾਰੀ ਅਨੁਸਾਰ, ਉਹ ਖੰਨਾ ਤੋਂ ਬਦਲ ਕਿ ਆਏ ਹਨ ਤੇ ਬੇਹੱਦ ਇਨਸਾਫ਼ ਪਸੰਦ ਅਧਿਕਾਰੀਆਂ ਵਿਚ ਉਨ੍ਹਾਂ ਦੀ ਗਿਣਤੀ ਆਉਂਦੀ ਹੈ।
ਹਾਲਾਂਕਿ ਗੈਰਰਸਮੀ ਮੁਲਾਕਾਤ ਦੌਰਾਨ ਉਨ੍ਹਾਂ ਸ਼ਹਿਰ ਨੂੰ ਬੇਹੱਦ ਸ਼ਾਂਤਮਈ ਬਣਾਉਣ ਤੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਦਾ ਸੰਕੇਤ ਦਿੱਤਾ ਹੈ। ਹਾਲਾਂਕਿ ਕੁੱਝ ਦਿਨਾਂ ਬਾਦ ਰੱਖੜੀ ਤੇ ਫਿਰ ਦੁਸ਼ਹਿਰਾ ਦਾ ਤਿਉਹਾਰ ਹੈ ਤੇ ਇਹ ਮੁਸਤੈਦੀ ਕਿੰਨੀ ਕੁ ਸਾਬਿਤ ਹੁੰਦੀ ਹੈ ਇਹ ਤਾਂ ਥਾਣਾ ਮੁਖੀ ਦੇ ਕੰਮਕਾਜ ਦਾ ਸਿਸਟਮ ਦੱਸੇਗਾ।