ਲੁਧਿਆਣਾ/ਫੁੱਲਾਂਵਾਲ 21 ਅਗਸਤ (ਮਨਜੀਤ ਸਿੰਘ ਦੁੱਗਰੀ)- ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ 21 ਅਗਸਤ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਮੌਕੇ ਸਵੇਰ ਤੋਂ ਲਗਾਤਾਰ ਪੈ ਰਹੀ ਬਰਸਾਤ ਦੌਰਾਨ ਵੀ ਲੁਧਿਆਣਾ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਚੌਂਕ ਫੁੱਲਾਂਵਾਲ ਅਤੇ ਇਸ ਦੇ ਨਾਲ ਲੱਗਦੇ ਸਰਦਾਰੀ ਲਾਲ ਮਾਰਗ ਅਤੇ 220 ਫੁੱਟੀ ਮਿਸਿੰਗ ਲਿੰਗ ਸੜਕ ਤੇ ਆਵਾਜਾਈ ਆਮ ਵਾਂਗ ਦਿਸ ਰਹੀ ਹੈ। ਕੰਮਾਂਕਾਰਾਂ ਵਾਲੇ ਲੋਕ ਆਪਣੀਆਂ ਮੰਜ਼ਿੰਲਾਂ ’ਤੇ ਪਹੁੰਚਣ ਲਈ ਆਪੋ ਆਪਣੇ ਵਾਹਨਾਂ ’ਤੇ ਆਮ ਦੀ ਤਰ੍ਹਾਂ ਆ ਜਾ ਰਹੇ ਹਨ । ਸਰਕਾਰੀ ਸੰਸਥਾਵਾਂ ਖੁੱਲੀਆਂ ਦਿਖਾਈ ਦੇ ਰਹੀਆਂ ਹਨ, ਪਰ ਮੁਲਾਜ਼ਮਾਂ ਦੀ ਗਿਣਤੀ ਨਾਂ ਦੇ ਬਰਾਬਰ ਹੀ ਦੇਖਣ ਨੂੰ ਮਿਲੀ। ਇਸ ਮੌਕੇ ਆਟੋ ਵੀ ਸੜਕਾਂ ਤੇ ਆਮ ਦੀ ਤਰ੍ਹਾਂ ਹੀ ਚਲਦੇ ਨਜ਼ਰ ਆਏ।
ਤਾਜ਼ਾ ਖ਼ਬਰਾਂ
Free
ਕੌਮੀ ਇਨਸਾਫ ਮੋਰਚੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦੌਰਾਨ ਆਵਾਜਾਈ ਆਮ ਦੀ ਤਰ੍ਹਾਂ ਰਹੀ
ਲੁਧਿਆਣਾ/ਫੁੱਲਾਂਵਾਲ 21 ਅਗਸਤ (ਮਨਜੀਤ ਸਿੰਘ ਦੁੱਗਰੀ)- ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ 21 ਅਗਸਤ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਮੌਕੇ ਸਵੇਰ ਤੋਂ ਲਗਾਤਾਰ ਪੈ ਰਹੀ ਬਰਸਾਤ ਦੌਰਾਨ ਵੀ ਲੁਧਿਆਣਾ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਚੌਂਕ ਫੁੱਲਾਂਵਾਲ ਅਤੇ ਇਸ ਦੇ ਨਾਲ ਲੱਗਦੇ ਸਰਦਾਰੀ ਲਾਲ ਮਾਰਗ ਅਤੇ 220 ਫੁੱਟੀ ਮਿਸਿੰਗ ਲਿੰਗ ਸੜਕ ਤੇ ਆਵਾਜਾਈ ਆਮ ਵਾਂਗ ਦਿਸ ਰਹੀ ਹੈ। ਕੰਮਾਂਕਾਰਾਂ ਵਾਲੇ ਲੋਕ ਆਪਣੀਆਂ ਮੰਜ਼ਿੰਲਾਂ ’ਤੇ ਪਹੁੰਚਣ ਲਈ ਆਪੋ ਆਪਣੇ ਵਾਹਨਾਂ ’ਤੇ ਆਮ ਦੀ ਤਰ੍ਹਾਂ ਆ ਜਾ ਰਹੇ ਹਨ ।
ਅਜੀਤ ਡੈਸਕ
21-08-2026