02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸਫ਼ਾਈ ਸੇਵਕਾਂ ਦੀ ਹੜਤਾਲ 26ਵੇਂ ਦਿਨ 'ਚ ਦਾਖ਼ਲ

ਰਾਜਪੁਰਾ (ਪਟਿਆਲਾ), 2 ਅਗਸਤ - 8 ਜੁਲਾਈ ਤੋਂ 'ਸਫ਼ਾਈ ਸੇਵਕ ਯੂਨੀਅਨ ਪੰਜਾਬ' ਵਲੋਂ ਕੰਮ ਛੱਡ ਕੇ ਲਗਾਤਾਰ ਹੜਤਾਲ ਕੀਤੀ ਜਾ ਰਹੀ ਹੈ। ਅੱਜ ਹੜਤਾਲ ਦਾ 26ਵਾਂ ਦਿਨ ਹੈ। ਰਾਜਪੁਰਾ ਵਿਖੇ ਕੂੜੇ ਦੇ...

ਅਜੀਤ ਡੈਸਕ 02-08-2026

ਰਾਜਪੁਰਾ (ਪਟਿਆਲਾ), 2 ਅਗਸਤ  - 8 ਜੁਲਾਈ ਤੋਂ 'ਸਫ਼ਾਈ ਸੇਵਕ ਯੂਨੀਅਨ ਪੰਜਾਬ' ਵਲੋਂ ਕੰਮ ਛੱਡ ਕੇ ਲਗਾਤਾਰ ਹੜਤਾਲ ਕੀਤੀ ਜਾ ਰਹੀ ਹੈ। ਅੱਜ ਹੜਤਾਲ ਦਾ 26ਵਾਂ ਦਿਨ ਹੈ। ਰਾਜਪੁਰਾ ਵਿਖੇ ਕੂੜੇ ਦੇ ਡੰਪਾਂ ਤੋਂ ਬਾਹਰ 6-6 ਫੁੱਟ ਉੱਚੇ ਗੰਦਗੀ ਦੇ ਢੇਰ ਲੱਗ ਚੁੱਕੇ ਹਨ, ਜਿਸ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਲੰਘਣਾ ਮੁਸ਼ਕਿਲ ਹੋ ਗਿਆ ਹੈ।
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਕੋਈ ਭਿਆਨਕ ਬੀਮਾਰੀ ਫੈਲ ਗਈ, ਤਾਂ ਸਰਕਾਰ ਲਈ ਇਸ ਨੂੰ ਸੰਭਾਲਣਾ ਔਖਾ ਹੋ ਜਾਵੇਗਾ। ਅਜਿਹਾ ਲੱਗਦਾ ਹੈ ਜਿਵੇਂ ਸਰਕਾਰ ਅੱਖਾਂ ਬੰਦ ਕਰਕੇ ਕਿਸੇ ਵੱਡੀ ਮਹਾਂਮਾਰੀ ਦੀ ਉਡੀਕ ਕਰ ਰਹੀ ਹੋਵੇ।
ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਪ੍ਰਧਾਨ ਹੰਸ ਰਾਜ ਨੇ ਆਖਿਆ ਕਿ ਸਿੱਖਿਆ ਮੰਤਰੀ ਹੋ ਕੇ ਵੀ ਝੂਠੇ ਬਿਆਨ ਦਿੱਤੇ ਜਾ ਰਹੇ ਹਨ ਕਿ ਸਫ਼ਾਈ ਸੇਵਕਾਂ ਨਾਲ ਸਮਝੌਤਾ ਹੋ ਗਿਆ ਹੈ।
"ਜਿਹੜੀ ਸਰਕਾਰ ਸਫ਼ਾਈ ਸੇਵਕਾਂ ਦੀਆਂ ਹੱਕੀ ਮੰਗਾਂ ਪੂਰੀਆਂ ਨਹੀਂ ਕਰ ਸਕਦੀ, ਉਹ ਪੰਜਾਬ ਦਾ ਭਲਾ ਕੀ ਕਰੇਗੀ? ਇਸ ਦਾ ਖਮਿਆਜ਼ਾ ਸਰਕਾਰ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ। ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਹੜਤਾਲ ਜਾਰੀ ਰਹੇਗੀ।"

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਅੱਜ "ਵਿਕਸਿਤ ਭਾਰਤ ਸੰਕਲਪ ਅਭਿਆਨ ਲਈ ਨਸ਼ਾ ਮੁਕਤ ਯੁਵਾ" ਦੀ ਕਰਨਗੇ ਸ਼ੁਰੂਆਤ ਅਗਲੀ ਖ਼ਬਰ ਲੁਧਿਆਣਾ ਦੇ ਆਪਣੇ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੋ ਸਕੂਲ ਆਫ਼ ਐਮੀਨੈਂਸ ਦਾ ਕਰਨਗੇ ਉਦਘਾਟਨ