JALANDHAR WEATHER

ਸਿਮਰਨਜੀਤ ਸਿੰਘ ਮਾਨ ਵਲੋਂ ਸਿੱਖ ਕੌਮ ਨੂੰ 23 ਨਵੰਬਰ ਨੂੰ ਗੁਰਦੁਆਰਾ ਜਫ਼ਰਨਾਮਾ ਦੀਨਾ ਕਾਗੜ ਵਿਖ਼ੇ ਪਹੁੰਚਣ ਦੀ ਅਪੀਲ

ਚੰਡੀਗੜ੍ਹ, 4 ਨਵੰਬਰ (ਦਵਿੰਦਰ ਸਿੰਘ)- “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਹਮ-ਖਿਆਲ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ 23 ਨਵੰਬਰ ਨੂੰ ਗੁਰਦੁਆਰਾ ਜਫ਼ਰਨਾਮਾ ਦੀਨਾਂ ਕਾਂਗੜ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਲੱਖੀ ਸ਼ਾਹ ਅਤੇ ਭਾਈ ਜੈਤਾ ਜੀ ਦੀਆਂ ਮਹਾਨ ਸ਼ਹਾਦਤਾਂ ਨੂੰ ਨਤਮਸਤਕ ਹੋਣ ਹਿੱਤ ਅਤੇ ਉਨ੍ਹਾਂ ਵਲੋਂ ਮਨੁੱਖਤਾ ਅਤੇ ਇਨਸਾਨੀਅਤ ਕਦਰਾਂ ਕੀਮਤਾਂ ਲਈ ਪਾਏ ਗਏ ਦ੍ਰਿੜਤਾਪੂਰਵਕ ਪੂਰਨਿਆ ’ਤੇ ਪਹਿਰਾ ਦਿੰਦੇ ਹੋਏ ਆਪਣੀ ਕੌਮੀ ਆਜ਼ਾਦੀ ਵੱਲ ਵੱਧਣ ਹਿੱਤ ਇਸ ਸ਼ਹੀਦੀ ਦਿਹਾੜੇ ਨੂੰ ਪੂਰਨ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਇਨ੍ਹਾਂ ਸਮਾਗਮਾਂ 'ਚ ਸਿੱਖ ਕੌਮ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਸ਼ਹੀਦੀ ਸ਼ਤਾਬਦੀ ਸਮਾਗਮ ਵਿਚ ਉਨ੍ਹਾਂ ਵਲੋ ਮਨੁੱਖਤਾ ਨੂੰ ਦਿੱਤੀ ਗਈ ਦੂਰ ਅੰਦੇਸ਼ੀ ਵਾਲੀ ਅਗਵਾਈ ਅਤੇ ਜ਼ਿੰਦਗੀ ਨੂੰ ਸਹੀ ਢੰਗ ਨਾਲ ਜਿਊਣ ਦੇ ਢੰਗ ਤੇ ਸਰਬੱਤ ਦੇ ਭਲੇ ਦੇ ਮਕਸਦ ਨੂੰ ਮੁੱਖ ਰੱਖ ਕੇ ਸੈਮੀਨਰ, ਕੀਰਤਨ ਦਰਬਾਰ ਅਤੇ ਹੋਰ ਵਿਚਾਰਾਂ ਦਾ ਵੀ ਆਯੋਜਨ ਕੀਤਾ ਜਾਵੇਗਾ ਅਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਸਮੂਹਿਕ ਰੂਪ ਵਿਚ ਕੌਮੀ ਅਰਦਾਸ ਕੀਤੀ ਜਾਵੇਗੀ । ਜਿਸ ਵਿਚ ਅਸੀਂ ਸਮੁੱਚੀ ਸਿੱਖ ਕੌਮ ਤੇ ਮਨੁੱਖਤਾ ਨੂੰ ਆਪੋ ਆਪਣੇ ਸਾਧਨਾਂ ਰਾਹੀ ਪਿੰਡਾਂ, ਸ਼ਹਿਰਾਂ ਵਿਚੋ ਸੰਗਤਾਂ ਨੂੰ ਨਾਲ ਲੈ ਕੇ ਇਸ ਮਹਾਨ ਸਮਾਗਮ ਵਿਚ ਸ਼ਮੂਲੀਅਤ ਕਰਨ ਦੀ ਹਾਰਦਿਕ ਅਪੀਲ ਕੀਤੀ ਜਾਂਦੀ ਹੈ।


ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਖੇ ਗੁਰੂ ਸਾਹਿਬਾਨ ਜੀ ਦੀਆਂ ਮਹਾਨ ਸ਼ਹਾਦਤਾਂ ਨੂੰ ਸਮਰਪਿਤ ਹੋ ਕੇ ਮਨਾਏ ਜਾ ਰਹੇ ਸ਼ਹੀਦੀ ਦਿਹਾੜੇ ਦੇ ਮਕਸਦ ਅਤੇ ਉਨ੍ਹਾਂ ਦੇ ਪੂਰਨਿਆ ਤੇ ਚੱਲਦੇ ਹੋਏ ਅਗਲੀ ਕੌਮੀ ਮੰਜਿਲ ਵੱਲ ਵੱਧਣ ਦੀ ਬਾਦਲੀਲ ਢੰਗ ਨਾਲ ਸਮੁੱਚੀ ਸਿੱਖ ਕੌਮ ਨੂੰ ਹਾਰਦਿਕ ਅਪੀਲ ਕਰਦੇ ਹੋਏ ਕੀਤੀ। ਉਨ੍ਹਾਂ ਇਸ ਗੱਲ ਦਾ ਦੁੱਖ ਤੇ ਅਫਸੋਸ ਜ਼ਾਹਰ ਕੀਤਾ ਕਿ ਵੱਖ-ਵੱਖ ਸਰਕਾਰਾਂ, ਸੰਸਥਾਵਾਂ ਤੇ ਸੰਗਠਨਾਂ ਵਲੋ ਗੁਰੂ ਸਾਹਿਬਾਨ ਤੇ ਹੋਰ ਮਹਾਨ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਤਾਂ ਭੇਟ ਕੀਤੇ ਜਾ ਰਹੇ ਹਨ, ਜਿਸ ਮਨੁੱਖੀ ਤੇ ਇਨਸਾਨੀ ਹੱਕਾਂ ਦੀ ਰਖਵਾਲੀ ਲਈ, ਸਭਨਾਂ ਨਾਗਰਿਕਾਂ ਨੂੰ ਬਰਾਬਰਤਾ ਦੇ ਹੱਕ ਅਧਿਕਾਰ ਪ੍ਰਦਾਨ ਕਰਵਾਉਣ ਲਈ, ਸਭ ਧਰਮਾਂ, ਕੌਮਾਂ ਦੇ ਇੱਜਤ ਮਾਣ ਸਤਿਕਾਰ ਨੂੰ ਕਾਇਮ ਰੱਖਣ ਹਿੱਤ ਮਨੁੱਖਤਾ ਪੱਖੀ ਸੋਚ ਨੂੰ ਮੁੱਖ ਰੱਖ ਕੇ ਹਕੂਮਤੀ ਵਿਤਕਰਿਆ ਤੇ ਬੇ-ਇਨਸਾਫੀਆਂ ਨੂੰ ਖਤਮ ਕਰਨ, ਇਨਸਾਨੀ ਕਦਰਾਂ ਕੀਮਤਾਂ ਨੂੰ ਹਰ ਕੀਮਤ ਤੇ ਕਾਇਮ ਰੱਖਣ, ਜਾਤ-ਪਾਤ ਆਦਿ ਦੇ ਵੱਖਰੇਵਿਆਂ ਤੋਂ ਨਿਰਲੇਪ ਰਹਿਕੇ ਸਾਫ-ਸੁਥਰਾ ਪਾਰਦਰਸ਼ੀ ਸਰਬੱਤ ਦੇ ਭਲੇ ਵਾਲਾ ਨਿਜਾਮ, ਅਮਨ-ਚੈਨ ਨੂੰ ਕਾਇਮ ਰੱਖਣ ਹਿੱਤ ਆਪਣੀਆ ਸ਼ਹਾਦਤਾਂ ਦਿੱਤੀਆਂ, ਉਹ ਉਪਰੋਕਤ ਸਭ ਸਰਕਾਰਾਂ, ਸੰਗਠਨਾਂ ਅਤੇ ਸਮੂਹਾਂ ਵਲੋ ਕੀਤੇ ਜਾਣ ਵਾਲੇ ਸ਼ਹੀਦੀ ਸਮਾਗਮਾਂ ਤੇ ਪ੍ਰੋਗਰਾਮਾਂ ਵਿਚ ਕੁਝ ਵੀ ਨਜ਼ਰ ਨਹੀੰ ਆ ਰਿਹਾ। ਬਲਕਿ ਉਪਰੋਕਤ ਸੰਜੀਦਾ ਵਿਸ਼ਿਆਂ ’ਤੇ ਸਿੱਖ ਕੌਮ ਨੂੰ ਤਾਂ ਸਭ ਹੁਕਮਰਾਨਾਂ ਤੇ ਸੰਸਥਾਵਾਂ ਵਲੋਂ ਨਜ਼ਰ ਅੰਦਾਜ਼ ਕਰਕੇ ਸਿੱਖ ਕੌਮ ਨਾਲ ਹਰ ਖੇਤਰ ਵਿਚ ਜ਼ਬਰ ਜੁਲਮ, ਬੇ-ਇਨਸਾਫ਼ੀਆਂ ਨਿਰੰਤਰ ਅੱਜ ਵੀ ਜਾਰੀ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ