JALANDHAR WEATHER

ਗੁਰੂ ਹਰ ਸਹਾਏ ਵਿਖੇ ਤੇਜ਼ ਮੀਂਹ ਹੋਇਆ ਸ਼ੁਰੂ

ਗੁਰੂ ਹਰ ਸਹਾਏ, 4 ਨਵੰਬਰ (ਕਪਿਲ ਕੰਧਾਰੀ)-ਗੁਰੂ ਹਰ ਸਹਾਏ ਵਿਖੇ ਅੱਜ ਅਚਾਨਕ ਸ਼ਾਮ 5:15 ਵਜੇ ਦੇ ਕਰੀਬ ਇਕਦਮ ਅਸਮਾਨ ਵਿਚ ਹਨੇਰਾ ਛਾ ਗਿਆ ਅਤੇ ਉਸ ਤੋਂ ਬਾਅਦ ਤੇਜ਼ ਹਵਾਵਾਂ ਚੱਲਣ ਲੱਗ ਪਈਆਂ ਅਤੇ ਥੋੜ੍ਹੀ ਦੇਰ ਬਾਅਦ ਤੇਜ਼ ਮੀਂਹ ਸ਼ੁਰੂ ਹੋ ਗਿਆ। ਦੇਖਦੇ ਹੀ ਦੇਖਦੇ ਮੀਂਹ ਨਾਲ ਗੜੇ ਵੀ ਪੈਣੇ ਸ਼ੁਰੂ ਹੋ ਗਏ, ਉਥੇ ਹੀ ਮੀਂਹ ਪੈਣ ਨਾਲ ਜਿਥੇ ਠੰਡ ਵਧੇਗੀ, ਉਥੇ ਹੀ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕਿਸਾਨਾਂ ਵਲੋਂ ਮੰਡੀਆਂ ਵਿਚ ਪੁੱਤਾਂ ਵਾਂਗ ਪਾਲੀ ਹੋਈ ਆਪਣੀ ਫਸਲ ਵੇਚਣ ਲਈ ਲਿਆਂਦੀ ਹੋਈ ਹੈ, ਉਸਦਾ ਵੀ ਕਾਫੀ ਨੁਕਸਾਨ ਹੋਣ ਦੇ ਆਸਾਰ ਹਨ। ਇਸ ਮੌਕੇ ਜਦੋਂ ਇਕ ਕਿਸਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਲਈ ਇਹ ਕਾਫੀ ਨੁਕਸਾਨਦੇਹ ਹੈ ਕਿਉਂਕਿ ਮੰਡੀਆਂ ਵਿਚ ਫਸਲਾਂ ਭਿੱਜਣ ਨਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ