ਬਿਲਾਸਪੁਰ ਟ੍ਰੇਨ ਤੇ ਮਾਲ ਗੱਡੀ ਹਾਦਸਾ : ਹੁਣ ਤੱਕ 4 ਲੋਕਾਂ ਦੀ ਮੌਤ, ਕਈ ਜ਼ਖਮੀ
ਬਿਲਾਸਪੁਰ (ਛੱਤੀਸਗੜ੍ਹ), 4 ਨਵੰਬਰ-ਗਟੋਰਾ-ਬਿਲਾਸਪੁਰ ਵਿਚਕਾਰ ਇਕ ਟ੍ਰੇਨ ਅਤੇ ਇਕ ਮਾਲ ਗੱਡੀ ਦੇ ਡੱਬਿਆਂ ਦੀ ਟੱਕਰ ਵਿਚ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਅਨੇਕਾਂ ਜ਼ਖਮੀ ਹੋ ਗਏ ਹਨ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਬਿਲਾਸਪੁਰ ਸਟੇਸ਼ਨ ਨੇੜੇ ਮੰਗਲਵਾਰ ਨੂੰ ਇਕ ਯਾਤਰੀ ਰੇਲਗੱਡੀ ਅਤੇ ਮਾਲ ਗੱਡੀ ਦੀ ਟੱਕਰ ਵਿਚ ਹਾਦਸਾ ਵਾਪਰ ਗਿਆ। ਰੇਲਵੇ ਅਧਿਕਾਰੀਆਂ ਨੇ ਮੌਕੇ 'ਤੇ ਸਾਰੇ ਸਰੋਤ ਜੁਟਾ ਲਏ ਹਨ ਅਤੇ ਜ਼ਖਮੀਆਂ ਦੇ ਇਲਾਜ ਲਈ ਲੋੜੀਂਦੇ ਉਪਾਅ ਕੀਤੇ ਜਾ ਰਹੇ ਹਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਝ ਜ਼ਖਮੀ ਅਜੇ ਵੀ ਕੋਚ ਦੇ ਹੇਠਾਂ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
;
;
;
;
;
;
;
;