JALANDHAR WEATHER

ਖੇਤਾਂ 'ਚੋਂ 605 ਗ੍ਰਾਮ ਹੈਰੋਇਨ ਬਰਾਮਦ

ਮੰਡੀ ਘੁਬਾਇਆ, 4 ਨਵੰਬਰ (ਅਮਨ ਬਵੇਜਾ)-ਜ਼ਿਲ੍ਹਾ ਫਾਜ਼ਿਲਕਾ ਅਧੀਨ ਪੈਂਦੀ ਮੰਡੀ ਘੁਬਾਇਆ ਦੇ ਨੇੜਲੇ ਪਿੰਡ ਚੱਕ ਟਾਹਲੀਵਾਲਾ ਦੇ ਖੇਤਾਂ ਵਿਚੋਂ 605 ਗ੍ਰਾਮ ਹੈਰੋਇਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਉਣ ਉਤੇ ਸਦਰ ਥਾਣਾ ਜਲਾਲਾਬਾਦ ਦੀ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਘੁਬਾਇਆ ਦੇ ਪੁਲਿਸ ਚੌਕੀ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿਚ ਪਿੰਡ ਚੱਕ ਬਜੀਦਾ ਚੱਕ ਟਾਹਲੀ ਵਾਲਾ ਸਮੇਤ ਅਲੱਗ-ਅਲੱਗ ਪਿੰਡਾਂ ਦੀ ਚੈਕਿੰਗ ਲਈ ਰਵਾਨਾ ਹੋਏ ਸਨ ਤਾਂ ਜਦੋਂ ਉਹ ਪਿੰਡ ਚੱਕ ਬਜੀਦਾ ਉਤੇ ਟੀ-ਪੁਆਇੰਟ ਬੀ.ਐਸ.ਐਫ. ਚੌਕੀ ਚੱਕ ਟਾਹਲੀ ਵਾਲਾ ਨੂੰ ਜਾਣ ਲਈ ਸੜਕ ਉਤੇ ਪੁੱਜੇ ਤਾਂ ਬੀ.ਐਸ.ਐਫ. ਚੌਕੀ ਇੰਸਪੈਕਟਰ ਮੁਕੇਸ਼ ਕੁਮਾਰ ਚੱਕ ਟਾਹਲੀਵਾਲਾ ਸਮੇਤ ਦੋ ਕਰਮਚਾਰੀਆਂ ਨੇ ਰੋਕਿਆ ਤੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਬੀ.ਐੱਸ.ਐੱਫ. ਨੂੰ ਖੇਤਾਂ ਵਿਚ ਕੋਈ ਪੈਕੇਟ ਮਿਲਣ ਦੀ ਸੂਚਨਾ ਮਿਲੀ ਹੈ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਸਮੇਤ ਸਾਥੀ ਕਰਮਚਾਰੀਆਂ ਅਤੇ ਬੀ.ਐਸ.ਐਫ. ਦੇ ਕਰਮਚਾਰੀਆਂ ਨਾਲ ਮਿਲ ਕੇ ਖੇਤਾਂ ਵਿਚ ਸਰਚ ਆਪਰੇਸ਼ਨ ਚਲਾਇਆ ਗਿਆ ਤਾਂ ਜਾਂਚ ਪੜਤਾਲ ਦੌਰਾਨ ਪਰਮਜੀਤ ਸਿੰਘ ਪੁੱਤਰ ਪ੍ਰਧਾਨ ਸਿੰਘ ਵਾਸੀ ਚੱਕ ਟਾਹਲੀਵਾਲਾ ਦੇ ਖੇਤ ਤੇ ਝੋਨੇ ਦੇ ਸੜੇ ਹੋਏ ਨਾੜ ਵਿਚੋਂ ਖੇਤ ਦੇ ਇਕ ਕਿਨਾਰੇ ਨਾਲ ਪਿਆ ਹੋਇਆ ਇਕ ਪੈਕੇਟ ਰੰਗ ਪੀਲਾ ਕਾਲੀ ਟੇਪ ਲਪੇਟੀ ਹੋਈ ਸੀ ਤੇ ਨਾਲ ਹੀ ਇਕ ਛੋਟੀ ਟਾਰਚ ਨੀਲੇ ਰੰਗ ਦੀ ਜੋ ਕਿ ਅੱਧੀ ਸੜੀ ਹੋਈ ਸੀ, ਬਰਾਮਦ ਹੋਏ ਅਤੇ ਪੜਤਾਲ ਦੌਰਾਨ ਪਤਾ ਲੱਗਾ ਕਿ ਬਰਾਮਦ ਹੋਏ ਪੈਕੇਟ ਵਿਚ ਹੈਰੋਇਨ ਹੈ, ਜਿਸ ਦਾ ਵਜ਼ਨ 650 ਗ੍ਰਾਮ ਸੀ, ਜਿਸ ਤੋਂ ਬਾਅਦ ਸਦਰ ਥਾਣਾ ਜਲਾਲਾਬਾਦ ਵਲੋਂ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ