ਸਰਹੱਦੀ ਪਿੰਡ ਨੇਪਾਲ ਬੁਰੀ ਤਰ੍ਹਾਂ ਪਾਣੀ ਵਿਚ ਡੁੱਬਿਆ

ਓਠੀਆ, (ਅੰਮ੍ਰਿਤਸਰ) 1 ਸਤੰਬਰ (ਗੁਰਵਿੰਦਰ ਸਿੰਘ ਛੀਨਾ)- ਹੜ੍ਹਾਂ ਕਾਰਨ ਪਿੰਡਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਪੈਂਦੇ ਪਿੰਡ ਨੇਪਾਲ ਵਿਖੇ ਪਿਛਲੇ ਦਿਨੀਂ ਪਿੰਡ ਵਿਚ ਪਾਣੀ ਆਉਣ ਕਾਰਨ ਪਿੰਡ ਪੂਰੀ ਤਰ੍ਹਾਂ ਘਿਰ ਗਿਆ। ਪਿੰਡ ਵਾਸੀਆਂ ਦਾ ਅਜਨਾਲਾ ਤੇ ਹੋਰ ਪਾਸੇ ਨੂੰ ਜਾਣ ਦਾ ਸੰਪਰਕ ਟੁੱਟ ਜਾਣ ਕਾਰਨ ਪਿੰਡ ਵਾਸੀ ਬੜੇ ਕਸੂਤੇ ਫਸੇ ਹੋਏ ਹਨ। ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ। ਕਿਸ਼ਤੀਆਂ ਰਾਹੀਂ ਉਨ੍ਹਾਂ ਨੂੰ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਏ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਬੇਨਤੀ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਦਾ ਥਹੁ ਲਿਆ ਜਾਵੇ ਤੇ ਉਨ੍ਹਾਂ ਨੂੰ ਰਾਸ਼ਨ ਅਤੇ ਡੰਗਰਾਂ ਲਈ ਚਾਰਾ ਭੇਜਿਆ ਜਾਵੇ।