ਪਿੰਡ ਝਿੰਜੜੀ ਦੀ ਨਾਲਾਗੜ੍ਹ ਵਿਆਹੀ ਲੜਕੀ ਦੀ ਜ਼ਹਿਰ ਨਾਲ ਹੋਈ ਮੌਤ

ਸ੍ਰੀ ਅਨੰਦਪੁਰ ਸਾਹਿਬ , 23 ਅਪ੍ਰੈਲ (ਜੇ.ਐਸ.ਨਿੱਕੂਵਾਲ ਤੇ ਕਰਨੈਲ ਸਿੰਘ) - ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਝਿੰਜੜੀ ਦੀ ਗਵਾਂਢੀ ਸੂਬੇ ਨਾਲ ਨਾਲਾਗੜ੍ਹ ਦੇ ਪਿੰਡ ਰਾਮਪੁਰ ਗੁੱਜਰਾਂ ਵਿਖੇ ਪੰਜ ਮਹੀਨਾ ਪਹਿਲਾਂ ਵਿਆਹੀ ਨੇਹਾ ਦੇਵੀ (25) ਚੰਡੀਗੜ੍ਹ ਦੇ ਪੀ.ਜੀ.ਆਈ. ਵਿਖੇ ਜ਼ਹਿਰ ਨਿਗਲਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ । ਪਿੰਡ ਝਿੰਜੜੀ ਦੇ ਵਸਨੀਕ ਠੇਕੇਦਾਰ ਬਾਲੂ ਰਾਮ ਨੇ ਦੱਸਿਆ ਕਿ ਪਿੰਡ ਦੇ ਲਛਮਣ ਦਾਸ ਦੀ ਪੁੱਤਰੀ ਨੇਹਾ ਦੇਵੀ ਦਾ ਵਿਆਹ ਪੰਜ ਮਹੀਨੇ ਪਹਿਲਾਂ ਪਿੰਡ ਰਾਮਪੁਰ ਗੁਜਰਾਂ ਦੇ ਭਾਰਤੀ ਫੌਜ ਵਿਚ ਤਾਇਨਾਤ ਸੰਜੀਵ ਕੁਮਾਰ ਨਾਲ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾ ਦੀ ਲੜਕੀ ਨੂੰ ਅਕਸਰ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ ਹੈ ਅਤੇ ਦਹੇਜ ਦੀ ਵੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਬੀਤੇ ਦਿਨੀ ਉਨ੍ਹਾਂ ਨੂੰ ਸਹੁਰੇ ਪਰਿਵਾਰ ਵਲੋਂ ਫੋਨ ਆਇਆ ਕਿ ਲੜਕੀ ਨੇ ਕੁਝ ਖਾ ਲਿਆ ਹੈ । ਇਸ ਤੋਂ ਬਾਅਦ ਵਿਆਹੁਤਾ ਲੜਕੀ ਪੀ.ਜੀ.ਆਈ. ਵਿਖੇ ਇਲਾਜ ਅਧੀਨ ਸੀ ਅਤੇ ਉੱਥੇ ਹੀ ਇਸ ਦੀ ਮੌਤ ਹੋ ਗਈ। ਉਨ੍ਹਾਂ ਇੱਥੋਂ ਤੱਕ ਦੋਸ਼ ਲਾਇਆ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਿਨ੍ਹਾਂ ਵਿਚ ਪਤੀ ਸੰਜੀਵ ਕੁਮਾਰ, ਸੱਸ ਤੇਜ ਕੌਰ,ਕਰਮ ਚੰਦ ਤੇ ਰਾਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।