ਝਾਰਖ਼ੰਡ: ਸੁਰੱਖਿਆ ਬਲਾਂ ਨੇ ਢੇਰ ਕੀਤੇ 6 ਨਕਸਲੀ

ਰਾਂਚੀ, 21 ਅਪ੍ਰੈਲ- ਕੇਂਦਰੀ ਰਿਜ਼ਰਵ ਪੁਲਿਸ ਫੋਰਸ ਨੇ ਰਾਜ ਪੁਲਿਸ ਨਾਲ ਸਾਂਝੇ ਅਭਿਆਨ ਵਿਚ, ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ਦੇ ਲਾਲਪਾਨੀਆ ਖੇਤਰ ਦੇ ਅਧੀਨ ਲੁਗੂ ਪਹਾੜੀਆਂ ਵਿਚ ਅੱਜ ਸਵੇਰੇ ਹੋਈ ਗੋਲੀਬਾਰੀ ਵਿਚ 6 ਨਕਸਲੀਆਂ ਨੂੰ ਮਾਰ ਮੁਕਾਇਆ। ਇਸ ਦੌਰਾਨ ਹਥਿਆਰ ਵੀ ਬਰਾਮਦ ਕੀਤੇ ਹਨ। ਇਸ ਮੁਕਾਬਲੇ ਵਿਚ ਅਜੇ ਤੱਕ ਕਿਸੇ ਵੀ ਸੁਰੱਖਿਆ ਬਲ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ ਤੇ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ। ਇਹ ਜਾਣਕਾਰੀ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ ਅਧਿਅਕਾਰੀਆਂ ਵਲੋਂ ਸਾਂਝੀ ਕੀਤੀ ਗਈ ਹੈ।