ਝਾਰਖੰਡ ਐਨਕਾਊਂਟਰ: ਰੱਖਿਆ ਮੰਤਰਾਲੇ ਨੇ ਕੀਤਾ ਟਵੀਟ

ਨਵੀਂ ਦਿੱਲੀ, 21 ਅਪ੍ਰੈਲ- ਝਾਰਖੰਡ ਐਨਕਾਊਂਟਰ ਸੰਬੰਧੀ ਗ੍ਰਹਿ ਮੰਤਰਾਲੇ ਨੇ ਟਵੀਟ ਕਰ ਕਿਹਾ ਕਿ ਨਕਸਲਵਾਦ ਨੂੰ ਖਤਮ ਕਰਨ ਲਈ ਸਾਡੀ ਮੁਹਿੰਮ ਬੇਰੋਕ ਜਾਰੀ ਹੈ। ਅੱਜ, ਸੁਰੱਖਿਆ ਬਲਾਂ ਨੇ ਨਕਸਲਵਾਦ ਨੂੰ ਜੜ੍ਹੋਂ ਪੁੱਟਣ ਲਈ ਚੱਲ ਰਹੇ ਅਭਿਆਨ ਵਿਚ ਇਕ ਹੋਰ ਮਹੱਤਵਪੂਰਨ ਸਫ਼ਲਤਾ ਪ੍ਰਾਪਤ ਕੀਤੀ। ਝਾਰਖੰਡ ਦੇ ਬੋਕਾਰੋ ਵਿਚ ਲੁਗੂ ਹਿਲਜ਼ ਵਿਖੇ ਇਕ ਮੁਕਾਬਲੇ ਵਿਚ, 8 ਮਾਓਵਾਦੀਆਂ ਨੂੰ ਬੇਅਸਰ ਕਰ ਦਿੱਤਾ ਗਿਆ, ਜਿਨ੍ਹਾਂ ਵਿਚ ਇਕ ਉੱਚ ਪੱਧਰੀ ਨਕਸਲੀ ਨੇਤਾ, ਵਿਵੇਕ, ਜਿਸ ’ਤੇ 1 ਕਰੋੜ ਰੁਪਏ ਦਾ ਇਨਾਮ ਸੀ, ਅਤੇ ਦੋ ਹੋਰ ਬਦਨਾਮ ਨਕਸਲੀ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਕਾਰਵਾਈ ਜਾਰੀ ਹੈ ਤੇ ਇਸ ਲਈ ਸਾਡੇ ਸੁਰੱਖਿਆ ਬਲਾਂ ਦੀ ਸ਼ਲਾਘਾ ਕੀਤੀ ਜਾਣੀ ਬਣਦੀ ਹੈ।