ਆਈ.ਪੀ.ਐੱਲ. 2025 : ਬੈਂਗਲੁਰੂ ਨੇ ਪੰਜਾਬ ਨੂੰ 7 ਵਿਕਟਾਂ ਨਾਲ ਹਰਾਇਆ

ਮੁੱਲਾਂਪੁਰ, 20 ਅਪ੍ਰੈਲ - ਆਈ.ਪੀ.ਐਲ. ਦੇ 37ਵੇਂ ਮੈਚ ਵਿਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਪੰਜਾਬ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾਇਆ। ਆਰ.ਸੀ.ਬੀ। ਨੇ 18ਵੇਂ ਸੀਜ਼ਨ ਵਿਚ ਘਰੇਲੂ ਮੈਦਾਨ ਤੋਂ ਬਾਹਰ ਆਪਣਾ ਲਗਾਤਾਰ ਪੰਜਵਾਂ ਮੈਚ ਜਿੱਤਿਆ। ਬੈਂਗਲੁਰੂ ਨੇ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਸਟੇਡੀਅਮ ਵਿਚ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪੰਜਾਬ ਨੇ 6 ਵਿਕਟਾਂ ਗੁਆ ਕੇ 157 ਦੌੜਾਂ ਬਣਾਈਆਂ। ਬੈਂਗਲੁਰੂ ਨੇ 19ਵੇਂ ਓਵਰ ਵਿਚ ਸਿਰਫ਼ 3 ਵਿਕਟਾਂ ਦੇ ਨੁਕਸਾਨ ਨਾਲ ਟੀਚਾ ਪ੍ਰਾਪਤ ਕਰ ਲਿਆ।