JALANDHAR WEATHER

ਮਣੀਕਰਨ ਸਾਹਿਬ ਗੁਰਦੁਆਰੇ ਦੇ ਨੇੜੇ ਵਾਪਰੀ ਘਟਨਾ 'ਚ 6 ਲੋਕਾਂ ਦੀ ਮੌਤ

ਕੁੱਲੂ , 30 ਮਾਰਚ - ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਚ ਅੱਜ ਸ਼ਾਮ ਤੇਜ਼ ਹਵਾਵਾਂ ਕਾਰਨ ਵਾਹਨਾਂ ਅਤੇ ਖਾਣ-ਪੀਣ ਦੀਆਂ ਦੁਕਾਨਾਂ 'ਤੇ ਕਈ ਦਰੱਖਤ ਡਿਗਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਇਹ ਘਟਨਾ ਕੁੱਲੂ ਦੇ ਮਣੀਕਰਨ ਵਿਚ ਵਾਪਰੀ, ਜੋ ਕਿ ਇਕ ਪ੍ਰਸਿੱਧ ਸੈਰ-ਸਪਾਟਾ ਸਥਾਨ ਹੈ। ਵੀਡੀਓਜ਼ ਵਿਚ ਪਹਾੜ ਦੇ ਕੋਲ ਖਾਣੇ ਦੀਆਂ ਦੁਕਾਨਾਂ ਦੇ ਨੇੜੇ ਖੜ੍ਹੇ ਵਾਹਨ ਦਿਖਾਏ ਗਏ ਹਨ। ਦਰੱਖਤਾਂ ਦੀਆਂ ਟਾਹਣੀਆਂ ਡਿੱਗਣ ਨਾਲ ਵਾਹਨ ਕੁਚਲੇ ਗਏ । ਇਹ ਘਟਨਾ ਮਣੀਕਰਨ ਸਾਹਿਬ ਗੁਰਦੁਆਰੇ ਦੇ ਨੇੜੇ ਵਾਪਰੀ। ਮਣੀਕਰਨ 1,829 ਮੀਟਰ ਦੀ ਉਚਾਈ 'ਤੇ ਹੈ ਅਤੇ ਕੁੱਲੂ ਤੋਂ ਲਗਭਗ 40 ਕਿਲੋਮੀਟਰ ਦੂਰ ਹੈ।  ਕੁੱਲੂ ਦੇ ਏ.ਡੀ.ਐਮ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਕੁਝ ਲੋਕ ਜ਼ਖ਼ਮੀ ਹੋਏ ਹਨ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ