JALANDHAR WEATHER

ਥਾਣਾ ਸਦਰ 'ਚ ਪੁਲਿਸ ਹਿਰਾਸਤ 'ਚ ਇਕ ਵਿਅਕਤੀ ਦੀ ਮੌਤ

ਕਪੂਰਥਲਾ, 1 ਅਪ੍ਰੈਲ ( ਅਮਨਜੋਤ ਸਿੰਘ ਵਾਲੀਆ)-ਥਾਣਾ ਸਦਰ ਵਿਖ਼ੇ ਨਸ਼ੇ ਦੇ ਮਾਮਲੇ ਵਿਚ ਪੁਲਿਸ ਹਿਰਾਸਤ ਵਿਚ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਦੀਪ ਕਰਨ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਵਿਨੋਦ ਕੁਮਾਰ ਪੁੱਤਰ ਮੇਲਾ ਰਾਮ ਵਾਸੀ ਸੈਦੋ ਭੁਲਾਣਾ ਵਿਰੁੱਧ ਥਾਣਾ ਸਦਰ ਵਿਚ 30 ਮਾਰਚ ਨੂੰ ਨਸ਼ੇ ਦੇ ਮਾਮਲੇ ਸਬੰਧੀ ਕੇਸ ਦਰਜ ਕੀਤਾ ਗਿਆ ਸੀ, ਜਿਸ ਨੂੰ ਮਾਨਯੋਗ ਜੱਜ ਸਾਹਿਬ ਕੋਲ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ, ਜਿਸ ਨੂੰ ਅੱਜ ਜੱਜ ਸਾਹਿਬ ਕੋਲ ਦੁਬਾਰਾ ਪੇਸ਼ ਕਰਨਾ ਸੀ ਪਰ ਤੜਕਸਾਰ ਉਸਦੀ ਸਿਹਤ ਖਰਾਬ ਹੋਣ ਉਤੇ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ ਜਿਥੇ ਡਿਊਟੀ ਡਾਕਟਰ ਅਸ਼ਿਸ਼ ਪਾਲ ਸਿੰਘ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਜਿਸ ਦਾ ਅੱਜ ਡਾਕਟਰ ਦੇ ਇਕ ਬੋਰਡ ਵਲੋਂ ਮਾਨਯੋਗ ਜੱਜ ਭਾਵਨਾ ਭਾਰਤੀ ਦੀ ਨਿਗਰਾਨੀ ਹੇਠ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਇਸ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ