ਕਿਸਾਨਾਂ ਦੇ ਖਾਤਿਆਂ ’ਚ ਪੈਸੇ ਜਲਦੀ ਨਾ ਪਾਏ ਤਾਂ ਐਸ. ਡੀ. ਐਮ. ਦਫ਼ਤਰ ਦਾ ਕੀਤਾ ਜਾਵੇਗਾ ਘਿਰਾਓ- ਕਿਸਾਨ ਆਗੂ

ਦਿੜ੍ਹਬਾ ਮੰਡੀ, (ਸੰਗਰੂਰ), 1 ਅਪ੍ਰੈਲ (ਜਸਵੀਰ ਸਿੰਘ ਔਜਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜ੍ਹਬਾ ਦੇ ਕਿਸਾਨ ਆਗੂ ਅਮਨਦੀਪ ਸਿੰਘ ਮਹਿਲਾਂ ਤੇ ਬਲਾਕ ਆਗੂ ਹਰਜੀਤ ਸਿੰਘ ਮਹਿਲਾਂ ਨੇ ਦੱਸਿਆ ਕਿ ਪਿੰਡ ਸਿਆਲ ਦੇ ਕਿਸਾਨ ਜਸਪਾਲ ਸਿੰਘ ਵਗੈਰਾ ਦੀ ਜ਼ਮੀਨ ਭਾਰਤ ਮਾਲਾ ਰੋਡ ਦੇ ਵਿਚ ਆ ਗਈ ਸੀ, ਜਿਸ ਦੇ ਪੈਸੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਕਿਸਾਨ ਨੂੰ ਨਹੀਂ ਦਿੱਤੇ ਗਏ, ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਦਿੜ੍ਹਬਾ ਬਲਾਕ ਆਗੂ ਐਸ. ਡੀ. ਐਮ. ਦਿੜਬਾ ਨੂੰ ਚਾਰ ਵਾਰ ਮਿਲ ਚੁੱਕੇ ਹਨ, ਪਰ ਐਸ. ਡੀ. ਐਮ. ਦਿੜ੍ਹਬਾ ਵਲੋਂ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ।