ਨੌਜਵਾਨਾਂ ਨੇ ਵਿਅਕਤੀ ’ਤੇ ਕੀਤਾ ਹਮਲਾ

ਜਲੰਧਰ, 1 ਅਪ੍ਰੈਲ- ਖੁਰਲਾ ਕਿੰਗਰਾ ਅਧੀਨ ਆਉਂਦੇ ਪਿੰਡ ਭੁੱਚੋਵਾਲ ਵਿਚ ਗੁੰਡਾਗਰਦੀ ਦੇਖੀ ਗਈ। ਇਸ ਦੌਰਾਨ ਹਮਲਾਵਰਾਂ ਨੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਵਿਅਕਤੀ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਮਾਮਲੇ ਬਾਰੇ ਜਾਣਕਾਰੀ ਪੀੜਤ ਪਰਿਵਾਰ ਦੇ ਜਵਾਈ ਸੰਨੀ ਵਲੋਂ ਸਾਂਝੀ ਕੀਤੀ ਗਈ। ਪੀੜਤ ਨੇ ਕਿਹਾ ਕਿ ਕਾਰ ਵਿਚ 5 ਤੋਂ 6 ਲੋਕ ਸ਼ਰਾਬ ਪੀ ਰਹੇ ਸਨ ਅਤੇ 5 ਤੋਂ 6 ਲੋਕ ਕਾਰ ਦੇ ਬਾਹਰ ਖੜ੍ਹੇ ਸਨ। ਜਿਸ ਤੋਂ ਬਾਅਦ ਹੋਰ ਨੌਜਵਾਨਾਂ ਨੂੰ ਬੁਲਾਇਆ ਗਿਆ ਅਤੇ ਉਸ ਦੇ ਘਰ ’ਤੇ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਸ਼ਾਲ ਸੋਨੂੰ, ਰਾਹੁਲ ਘਈ ਤੇ ਰਮਨ ਸਮੇਤ 20-25 ਨੌਜਵਾਨ ਇਸ ਵਿਚ ਸ਼ਾਮਿਲ ਸਨ। ਪੀੜਤ ਨੇ ਦੱਸਿਆ ਕਿ ਹਮਲਾਵਰਾਂ ਵਿਚੋਂ ਦੋ ਨੌਜਵਾਨ ਸਨ, ਜੋ ਜ਼ਮਾਨਤ ’ਤੇ ਬਾਹਰ ਆਏ ਸਨ। ਇਸ ਦੌਰਾਨ ਪਰਿਵਾਰ ਨੇ ਆਪਣੀ ਜਾਨ ਬਚਾਉਣ ਲਈ ਘਰ ਦਾ ਗੇਟ ਬੰਦ ਕਰ ਲਿਆ। ਇਸ ਘਟਨਾ ਦੀ ਸੂਚਨਾ ਲਾਂਬੜਾ ਥਾਣੇ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ।