JALANDHAR WEATHER

ਮਹਾਰਾਸ਼ਟਰ ਦੇ ਬੀੜ ਦੀ ਇਕ ਮਸਜਿਦ ਵਿਚ ਧਮਾਕਾ, ਦੋ ਗ੍ਰਿਫ਼ਤਾਰ

ਮੁੰਬਈ , 30 ਮਾਰਚ - ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਵਿਚ ਇਕ ਮਸਜਿਦ ਵਿਚ ਧਮਾਕਾ ਹੋਇਆ, ਜੋ ਕਿ ਕਥਿਤ ਤੌਰ 'ਤੇ ਇਕ ਵਿਅਕਤੀ ਦੁਆਰਾ ਰੱਖੇ ਗਏ ਜੈਲੇਟਿਨ ਸਟਿਕਸ ਕਾਰਨ ਹੋਇਆ। ਪੁਲਿਸ ਨੇ ਦੱਸਿਆ ਕਿ ਗੇਵਰਾਈ ਤਹਿਸੀਲ ਦੇ ਅਰਧ ਮਸਾਲਾ ਪਿੰਡ ਵਿਚ ਸਵੇਰੇ 2.30 ਵਜੇ ਦੇ ਕਰੀਬ ਵਾਪਰੀ ਇਸ ਘਟਨਾ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ। ਧਮਾਕੇ ਨਾਲ ਇਮਾਰਤ ਦੇ ਅੰਦਰਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿਚ ਬੀੜ ਦੇ ਗੇਵਰਾਈ ਦੇ ਵਸਨੀਕ ਵਿਜੇ ਰਾਮ ਗਵਹਾਨੇ (22) ਅਤੇ ਸ਼੍ਰੀਰਾਮ ਅਸ਼ੋਕ ਸਗਾੜੇ (24) ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਘਟਨਾ ਕਾਰਨ ਪਿੰਡ ਵਿਚ ਤਣਾਅਪੂਰਨ ਸਥਿਤੀ ਹੈ ਅਤੇ ਉੱਥੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ