ਓਡੀਸ਼ਾ : ਪਟੜੀ ਤੋਂ ਉਤਰੀ ਬੈਂਗਲੌਰ-ਕਾਮਾਖਿਆ ਏਸੀ ਸੁਪਰਫਾਸਟ ਐਕਸਪ੍ਰੈਸ

ਕਟਕ (ਓਡੀਸ਼ਾ), 30 ਮਾਰਚ - ਅੱਜ ਸਵੇਰੇ ਲਗਭਗ 11:54 ਵਜੇ ਪੂਰਬੀ ਤੱਟ ਰੇਲਵੇ ਦੇ ਖੁਰਦਾ ਰੋਡ ਡਿਵੀਜ਼ਨ ਦੇ ਕਟਕ-ਨੇਰਗੁੰਡੀ ਰੇਲਵੇ ਸੈਕਸ਼ਨ ਦੇ ਨੇਰਗੁੰਡੀ ਸਟੇਸ਼ਨ ਦੇ ਨੇੜੇ 12551 ਬੰਗਲੌਰ-ਕਾਮਾਖਿਆ ਏਸੀ ਸੁਪਰਫਾਸਟ ਐਕਸਪ੍ਰੈਸ ਦੇ 11 ਡੱਬੇ ਪਟੜੀ ਤੋਂ ਉਤਰ ਗਏ। ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।