ਨਵਾਂਸ਼ਹਿਰ ਦੇ ਪਿੰਡ ਬਹਾਰਾ ਨੇੜੇ ਨਸ਼ਾ ਤਸਕਰ ਦਾ ਹੋਇਆ ਐਨਕਾਊਂਟਰ

ਨਵਾਂਸ਼ਹਿਰ, 20 ਮਾਰਚ (ਜਸਬੀਰ ਸਿੰਘ ਨੂਰਪੁਰ/ਗੁਰਜਿੰਦਰ ਸਿੰਘ ਗੁਰੂ)-ਪਿੰਡ ਬਹਾਰਾ ਲਾਗੇ ਨਸ਼ਾ ਤਸਕਰ ਦਾ ਐਨਕਾਊਂਟਰ ਹੋਇਆ ਹੈ, ਪੁਲਿਸ ਤੇ ਨਸ਼ਾ ਤਸਕਰ ਵਿਚਕਾਰ ਗੋਲੀਆਂ ਚੱਲੀਆਂ ਹਨ। ਨਸ਼ਾ ਤਸਕਰ ਜ਼ਖ਼ਮੀ ਹੋ ਗਿਆ ਹੈ ਤੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਨਸ਼ਾ ਤਸਕਰ ਉਤੇ ਦਰਜਨਾਂ ਮਾਮਲੇ ਦਰਜ ਹਨ।