ਸਰਕਾਰਾਂ ਵਲੋਂ ਸ਼ੰਭੂ ਤੇ ਖਨੌਰੀ ਬਾਰਡਰ 'ਤੇ ਕੀਤੀ ਕਾਰਵਾਈ ਬਿਲਕੁਲ ਗਲਤ - ਸੁੱਖ ਗਿੱਲ ਮੋਗਾ

ਮੋਗਾ, 20 ਮਾਰਚ-ਸਰਕਾਰਾਂ ਦੀ ਕਿਸਾਨਾਂ ਵਿਰੁੱਧ ਕਾਰਵਾਈ ਸਾਡੀ ਫੁੱਟ ਦਾ ਹੀ ਨਤੀਜਾ ਹੈ। ਇਹ ਸ਼ਬਦ ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਬੀ.ਕੇ.ਯੂ. ਤੋਤੇਵਾਲ ਨੇ ਕਹੇ। ਸੁੱਖ ਗਿੱਲ ਨੇ ਸ਼ੰਭੂ, ਖਨੌਰੀ ਬਾਰਡਰ ਖਾਲੀ ਕਰਵਾਉਣ ਉਤੇ ਕਈ ਕਿਸਾਨ ਆਗੂਆਂ ਉਤੇ ਵੀ ਭੜਾਸ ਕੱਢੀ ਤੇ ਸਰਕਾਰ ਦੀ ਕਾਰਵਾਈ ਨੂੰ ਗਲਤ ਕਰਾਰ ਦਿੱਤਾ।