ਖੂਹ 'ਤੇ ਗੇੜਾ ਮਾਰਨ ਗਏ ਨੌਜਵਾਨ ਪਾਸੋਂ ਲੁਟੇਰੇ ਪੰਜ ਸੋਨੇ ਦੀਆਂ ਮੁੰਦਰੀਆਂ, ਇਕ ਚੈਨੀ, 25 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋਏ ਲੁਟੇਰੇ

ਕਪੂਰਥਲਾ, 20 ਮਾਰਚ (ਅਮਨਜੋਤ ਸਿੰਘ ਵਾਲੀਆ)-ਪਿੰਡ ਕੋਲੀਆਂਵਾਲ ਵਿਖੇ ਆਪਣੇ ਖੂਹ 'ਤੇ ਗੇੜਾ ਕੱਢਣ ਗਏ ਇਕ ਨੌਜਵਾਨ ਨੂੰ ਦੋ ਨੌਜਵਾਨਾਂ ਨੇ ਕੁੱਟਮਾਰ ਕਰਕੇ ਉਸ ਪਾਸੋਂ ਗਹਿਣੇ, ਨਕਦੀ , ਮੋਬਾਈਲ ਫੋਨ, 25 ਹਜ਼ਾਰ ਰੁਪਏ ਅਤੇ ਹੋਰ ਸਮਾਨ ਖੋਹ ਕੇ ਫ਼ਰਾਰ ਹੋ ਗਏ। ਜਾਣਕਾਰੀ ਦਿੰਦਿਆਂ ਰਮਨਪ੍ਰੀਤ ਸਿੰਘ ਪੁਤਰ ਜੋਧ ਸਿੰਘ ਵਾਸੀ ਕੋਲੀਆਂਵਾਲ ਨੇ ਦੱਸਿਆ ਕਿ ਉਹ ਮਾਰਕੀਟ ਕਮੇਟੀ ਕਪੂਰਥਲਾ ਵਿਚ ਕੰਮ ਕਰਦਾ ਹੈ ਅਤੇ ਡਿਊਟੀ ਤੋਂ ਬਾਅਦ ਉਹ ਆਪਣੇ ਖੂਹ 'ਤੇ ਗੇੜਾ ਕੱਢਣ ਗਿਆ ਸੀ। ਉਸ ਮੌਕੇ ਦੋ ਨੌਜਵਾਨਾਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਪਾਸੋਂ 5 ਸੋਨੇ ਦੀਆਂ ਮੁੰਦਰੀਆਂ, ਇਕ ਚਾਂਦੀ ਦਾ ਕੜਾ, ਇਕ ਸੋਨੇ ਚੈਨ, ਦੋ ਮੋਬਾਈਲ ਫੋਨ, 25 ਹਜ਼ਾਰ ਰੁਪਏ ਨਕਦ ਤੇ ਪਰਸ ਵਿਚ ਮੌਜੂਦ ਹੋਰ ਜ਼ਰੂਰੀ ਕਾਗਜ਼ਾਤ ਖੋਹ ਕੇ ਫ਼ਰਾਰ ਹੋ ਗਏ। ਸੂਚਨਾ ਮਿਲਣ 'ਤੇ ਫੱਤੂਢੀਂਗਾ ਦੀ ਪੁਲਿਸ ਮੌਕ 'ਤੇ ਪਹੁੰਚੀ ਤੇ ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।