ਹੈਰੋਇਨ ਸਮੇਤ ਵਿਅਕਤੀ ਕਾਬੂ

ਢਿੱਲਵਾਂ, 20 ਮਾਰਚ (ਗੋਬਿੰਦ ਸੁਖੀਜਾ)-ਢਿੱਲਵਾਂ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ 7 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਇਲਾਕੇ ਵਿਚ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਢਿੱਲਵਾਂ, ਮਿਆਣੀ ਬਾਕਰਪੁਰ ਅਤੇ ਫੱਤੂਚੱਕ ਆਦਿ ਨੂੰ ਜਾ ਰਹੇ ਸੀ ਕਿ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਦਾਣਾ ਮੰਡੀ ਢਿੱਲਵਾਂ ਦੇ ਗੇਟ ਨਜ਼ਦੀਕ ਪੁੱਜੀ ਤਾਂ ਪਿੰਡ ਮਿਆਣੀ ਬਾਕਰਪੁਰ ਵਲੋਂ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇਕ ਕਮਰੇ ਵਿਚ ਜਾ ਵੜਿਆ ਤਾਂ ਸਬ-ਇੰਸਪੈਕਟਰ ਦਲਵਿੰਦਰ ਬੀਰ ਸਿੰਘ ਨੇ ਸ਼ੱਕ ਦੇ ਆਧਾਰ ਉਤੇ ਸਾਥੀ ਕਰਮਚਾਰੀਆਂ ਨੂੰ ਨਾਲ ਲੈ ਕੇ ਚੈਕਿੰਗ ਕੀਤੀ ਤਾਂ ਨੌਜਵਾਨ ਪਾਸੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਉਕਤ ਉਤੇ ਮੁਕੱਦਮਾ ਦਰਜ ਕੀਤਾ ਗਿਆ।