ਬਾਲੀਵੁੱਡ ਸਿਤਾਰਿਆਂ ਨੂੰ ਮਿਲੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ






ਮੁੰਬਈ, 19 ਮਾਰਚ (ਹਰਮਨਪ੍ਰੀਤ ਸਿੰਘ)- ਨਿਊਜੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਆਪਣੇ ਦੌਰੇ ਦੌਰਾਨ ਬਾਲੀਵੁੱਡ ਦੇ ਸਿਤਾਰਿਆਂ ਨੂੰ ਵੀ ਮਿਲੇ। ਇਸ ਦੌਰਾਨ ਉਨ੍ਹਾਂ ਇਕ ਪੋਸਟ ਸਾਂਝੀ ਕਰ ਕਿਹਾ ਕਿ ਨਿਊਜੀਲੈਂਡ ਸਰਕਾਰ ਦੀ ਇੱਛਾ ਹੈ ਕਿ ਭਾਰਤੀ ਫਿਲਮਾਂ ਦਾ ਨਿਊਜੀਲੈਂਡ ਵਿਚ ਨਿਰਮਾਣ ਹੋਵੇ। ਸੰਭਾਵਨਾ ਇਹ ਹੈ ਕਿ ਵਿਦੇਸ਼ੀ ਫ਼ਿਲਮ ਸਨਅਤ ਲਈ ਆਉਂਦੇ ਸਮੇਂ ‘ਚ ਨਿਊਜੀਲੈਂਡ ਵੱਡੀ ਟੈਕਸ ਰਿਆਇਤ ਦੇ ਸਕਦੇ ਹਨ ।