ਦਰਜਨਾਂ ਦੇਸ਼ਾਂ ਦੇ ਨਾਗਰਿਕਾਂ ਲਈ ਯਾਤਰਾ ਪਾਬੰਦੀਆਂ ਜਾਰੀ ਕਰਨ 'ਤੇ ਵਿਚਾਰ ਕਰ ਰਿਹਾ ਟਰੰਪ ਪ੍ਰਸ਼ਾਸਨ

ਵਾਸ਼ਿੰਗਟਨ ਡੀ.ਸੀ., 16 ਮਾਰਚ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਟਰੰਪ ਪ੍ਰਸ਼ਾਸਨ ਇਕ ਨਵੀਂ ਪਾਬੰਦੀ ਦੇ ਹਿੱਸੇ ਵਜੋਂ ਅਫ਼ਗਾਨਿਸਤਾਨ, ਈਰਾਨ, ਸੀਰੀਆ, ਕਿਊਬਾ ਅਤੇ ਉੱਤਰੀ ਕੋਰੀਆ ਸਮੇਤ ਦਰਜਨਾਂ ਦੇਸ਼ਾਂ ਦੇ ਨਾਗਰਿਕਾਂ ਲਈ ਯਾਤਰਾ ਪਾਬੰਦੀਆਂ ਜਾਰੀ ਕਰਨ 'ਤੇ ਵਿਚਾਰ ਕਰ ਰਿਹਾ ਹੈ।